ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੀਜਾਂ, ਖਾਦਾਂ ਤੇ ਕੀਟਨਾਸ਼ਕਾਂ ਦੇ ਤਿੰਨ ਨਮੂਨੇ ਫੇਲ੍ਹ

ਦੋ ਦੁਕਾਨਦਾਰਾਂ ਦੇ ਸਟਾਕ ਵਿੱਚ ਅੰਤਰ ਹੋਣ ’ਤੇ ਵਿਭਾਗ ਵੱਲੋਂ ਨੋਟਿਸ ਜਾਰੀ
Advertisement

ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 10 ਜੁਲਾਈ

Advertisement

ਜ਼ਿਲ੍ਹਾ ਡਿਪਟੀ ਖੇਤੀਬਾੜੀ ਡਾਇਰੈਕਟਰ ਡਾ. ਕਰਮ ਚੰਦ ਨੇ ਕਿਹਾ ਹੈ ਕਿ ਵਿਭਾਗ ਵੱਲੋਂ ਇੱਕਠੇ ਕੀਤੇ ਗਏ ਬੀਜਾਂ, ਖਾਦਾਂ ਤੇ ਕੀਟਨਾਸ਼ਕਾਂ ਦੇ ਤਿੰਨ ਨਮੂਨੇ ਫੇਲ੍ਹ ਹੋ ਗਏ ਹਨ। ਪਿਹੋਵਾ ਦੇ ਦੋ ਦੁਕਾਨਦਾਰਾਂ ਦੇ ਸਟਾਕ ਵਿਚ ਅੰਤਰ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਖੇਤੀ ਬਾੜੀ ਲਾਗਤਾਂ ਦੀ ਗੁਣਵੱਤਾ ਦੀ ਲਗਾਤਾਰ ਜਾਂਚ ਕਰਨ ਲਈ ਅੱਜ ਖੇਤੀ ਵਿਭਾਗ ਦੀ ਸਾਂਝੀ ਟੀਮ ਨੇ ਮਾਰਕੀਟਿੰਗ ਅਧਿਕਾਰੀ ਹੈੱਡਕੁਆਟਰਜ ਡਾ. ਰਾਕੇਸ਼ ਪੋਰੀਆ ਦੀ ਅਗਵਾਈ ਹੇਠ ਖੇਤੀ ਬਾੜੀ ਲਾਗਤਾਂ ਦੇ ਸਟਾਕ, ਗੁਣਵੱਤਾ ਤੇ ਉਪਲਭਤਾ ਦੀ ਜਾਂਚ ਕਰਨ ਲਈ ਵੱਖ ਵੱਖ ਮੰਡੀਆਂ ਦਾ ਅਚਾਨਕ ਨਿਰੀਚਣ ਕੀਤਾ। ਇਸ ਦੌਰਾਨ ਟੀਮ ਨੇ ਖਾਦ ਦੇ ਚਾਰ ਨਮੂਨੇ ਲਏ। ਜਾਂਚ ਦੌਰਾਨ ਮਹਾਂਵੀਰ ਟਰੇਡਿੰਗ ਕੰਪਨੀ ਤੇ ਨੰਦ ਲਾਲ ਐਂਡ ਕੰਪਨੀ ਪਿਹੋਵਾ ਦੇ ਸਟਾਕ ਵਿਚ ਅੰਤਰ ਪਾਇਆ ਗਿਆ ਤੇ ਦੋਵਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਤੇ ਉਨ੍ਹਾਂ ਦੇ ਥੋਕ ਤੇ ਪ੍ਰਚੂਨ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਵੀ 3 ਜੁਲਾਈ ਨੂੰ ਜਿਲੇ ਦੀਆਂ ਵੱਖ ਵੱਖ ਮੰਡੀਆਂ ਦਾ ਨਿਰੀਖਣ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਤਕ ਜ਼ਿਲ੍ਹੇ ਵਿਚ ਖਾਦਾਂ ਦੇ 23 ਕੀਟਨਾਸ਼ਕਾਂ ਦੇ 37 ਤੇ ਵੱਖ ਵੱਖ ਫਸਲਾਂ ਦੇ ਬੀਜਾਂ ਦੇ 60 ਨਮੂਨੇ ਇੱਕਠੇ ਕਰਕੇ ਪ੍ਰਯੋਗਸ਼ਾਲਾਵਾਂ ਵਿੱਚ ਭੇਜੇ ਗਏ ਹਨ। ਹੁਣ ਤਕ ਇਕ ਕੀਟਨਾਸ਼ਕ ਦਾ ਤੇ ਦੋ ਬੀਜਾਂ ਦੇ ਨਤੀਜੇ ਸਹੀ ਪੈਮਾਨੇ ’ਤੇ ਨਹੀਂ ਪਾਏ ਗਏ।

Advertisement