ਕਤਲ ਕੇਸ ਵਿੱਚ ਤਿੰਨ ਨਾਬਾਲਗ ਗ੍ਰਿਫ਼ਤਾਰ
ਪੱਤਰ ਪ੍ਰੇਰਕ ਨਵੀਂ ਦਿੱਲੀ, 16 ਜੂਨ ਦੀਪ ਚੰਦ ਬੰਧੂ ਹਸਪਤਾਲ ਤੋਂ ਪੁਲੀਸ ਥਾਣਾ ਅਸ਼ੋਕ ਵਿਹਾਰ ਵਿੱਚ ਅਮਿਤ ਕੁਮਾਰ ਪੁੱਤਰ ਪ੍ਰੀਤਮ ਸਿੰਘ ਦੇ ਦਾਖ਼ਲ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ। ਉਸ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਚਾਕੂ ਮਾਰਨ ਤੋਂ ਬਾਅਦ ਜ਼ਖਮੀ ਕੀਤਾ ਗਿਆ।...
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੂਨ
Advertisement
ਦੀਪ ਚੰਦ ਬੰਧੂ ਹਸਪਤਾਲ ਤੋਂ ਪੁਲੀਸ ਥਾਣਾ ਅਸ਼ੋਕ ਵਿਹਾਰ ਵਿੱਚ ਅਮਿਤ ਕੁਮਾਰ ਪੁੱਤਰ ਪ੍ਰੀਤਮ ਸਿੰਘ ਦੇ ਦਾਖ਼ਲ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ। ਉਸ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਚਾਕੂ ਮਾਰਨ ਤੋਂ ਬਾਅਦ ਜ਼ਖਮੀ ਕੀਤਾ ਗਿਆ। ਡਾਕਟਰੀ ਕੋਸ਼ਿਸ਼ਾਂ ਦੇ ਬਾਵਜੂਦ, ਇਲਾਜ ਦੌਰਾਨ ਅਮਿਤ ਕੁਮਾਰ ਦਮ ਤੋੜ ਗਿਆ। ਕਿਸੇ ਵੀ ਚਸ਼ਮਦੀਦ ਗਵਾਹ ਜਾਂ ਤੁਰੰਤ ਸੁਰਾਗ ਦੀ ਅਣਹੋਂਦ ਵਿੱਚ, ਮਾਮਲੇ ਨੂੰ ਅੰਨ੍ਹੇ ਕਤਲ ਦਾ ਮਾਮਲਾ ਮੰਨਿਆ ਗਿਆ। ਇਸ ਸਬੰਧੀ ਕੇਸ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕੀਤੀ ਗਈ। ਸੀਸੀਟੀਵੀ ਕੈਮਰੇ ਖੰਗਾਲਣ ਮਗਰੋਂ ਮੁਲਜ਼ਮਾਂ ਦੀ ਪਛਾਣ ਕਰਕੇ ਪੁਲੀਸ ਨੇ ਤਿੰਨ ਨਾਬਾਲਗ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਮ੍ਰਿਤਕ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਸੀ, ਅਤੇ ਜਦੋਂ ਉਸ ਨੇ ਵਿਰੋਧ ਕੀਤਾ, ਤਾਂ ਉਨ੍ਹਾਂ ਨੇ ਉਸ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਅਤੇ ਮੋਬਾਈਲ ਫੋਨ ਅਤੇ ਹੋਰ ਸਾਮਾਨ ਲੈ ਕੇ ਫ਼ਰਾਰ ਹੋ ਗਏ।
Advertisement
×