ਸੜਕ ਹਾਦਸਿਆਂ ’ਚ ਤਿੰਨ ਹਲਾਕ
ਪੱਤਰ ਪ੍ਰੇਰਕ ਟੋਹਾਣਾ, 10 ਅਪਰੈਲ ਵੱਖ-ਵੱਖ ਥਾਵਾਂ ’ਤੇ ਹੋਏ ਦੋ ਸੜਕ ਹਾਦਸਿਆਂ ਵਿੱਚ ਤਿੰਨ ਮੌਤਾਂ ਹੋ ਗਈਆਂ। ਕੌਮੀ ਸੜਕ-9 ’ਤੇ ਪੈਂਦੇ ਬੀ.ਐੱਸ.ਐੱਫ਼. ਕੈਂਪ ਦੇ ਸਾਹਮਣੇ ਟਰੈਕਟਰ-ਟਰਾਲੀ ਦੇ ਪਿੱਛੇ ਜਾ ਵੱਜੇ ਮੋਟਰਸਾਈਕਲਾਂ ਸਵਾਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਮਿਤ...
Advertisement
ਪੱਤਰ ਪ੍ਰੇਰਕ
ਟੋਹਾਣਾ, 10 ਅਪਰੈਲ
Advertisement
ਵੱਖ-ਵੱਖ ਥਾਵਾਂ ’ਤੇ ਹੋਏ ਦੋ ਸੜਕ ਹਾਦਸਿਆਂ ਵਿੱਚ ਤਿੰਨ ਮੌਤਾਂ ਹੋ ਗਈਆਂ। ਕੌਮੀ ਸੜਕ-9 ’ਤੇ ਪੈਂਦੇ ਬੀ.ਐੱਸ.ਐੱਫ਼. ਕੈਂਪ ਦੇ ਸਾਹਮਣੇ ਟਰੈਕਟਰ-ਟਰਾਲੀ ਦੇ ਪਿੱਛੇ ਜਾ ਵੱਜੇ ਮੋਟਰਸਾਈਕਲਾਂ ਸਵਾਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਮਿਤ ਤੇ ਮੋਤੀ ਲਾਲ ਵਾਸੀ ਢੰਢੂਰ ਥਾਣਾ ਅਗਰੋਹਾ ਦੇ ਤੌਰ ’ਤੇ ਹੋਈ ਹੈ। ਰਾਮਨਿਵਾਸ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਣਪਛਾਤੇ ਟਰੈਕਟਰ ਟਰਾਲੀ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਹੈ। ਬੀਤੀ ਰਾਤ ਪੰਜਾਬ ਦੇ ਸ਼ਹਿਰ ਸਮਾਣਾ ਜ਼ਿਲ੍ਹਾ ਪਟਿਆਲਾ ਦਾ ਵਿਜੈ ਕੁਮਾਰ (30) ਇਥੋਂ ਦੇ ਪਿੰਡ ਝਲਨੀਆਂ ਕੋਲ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਿਆ, ਨੇੜਲੇ ਲੋਕਾਂ ਨੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿ੍ਤਕ ਦਾ ਪਰਿਵਾਰ ਵੀ ਮੌਕੇ ’ਤੇ ਪੁੱਜਾ ਹੈ, ਜਿਨ੍ਹਾਂ ਦੱਸਿਆ ਕਿ ਵਿਜੈ ਦਾ ਪੰਜ ਦਿਨ ਪਹਿਲਾਂ ਹੀ ਤਲਾਕ ਹੋਇਆ ਸੀ।
Advertisement
Advertisement
×

