ਚੋਰੀ ਦੇ ਦੋਸ਼ ਹੇਠ ਤਿੰਨ ਕਾਬੂ
ਮਹਾਂਵੀਰ ਮਿੱਤਲ ਜੀਂਦ, 11 ਮਈ ਕ੍ਰਾਈਮ ਬ੍ਰਾਂਚ ਸਫੀਦੋਂ ਦੀ ਟੀਮ ਨੇ ਪਿੰਡ ਜੈਪੁਰ ਦੇ ਗੁਦਾਮਾਂ ’ਚੋਂ ਮੋਟਰਾਂ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਨੇ 6 ਮਈ ਨੂੰ ਪਿੰਡ ਬਹਾਦਰਗੜ੍ਹ ਤੋਂ ਇੱਕ ਮੋਟਰਸਾਈਕਲ ਚੋਰੀ ਕਰਨ...
Advertisement
ਮਹਾਂਵੀਰ ਮਿੱਤਲ
ਜੀਂਦ, 11 ਮਈ
Advertisement
ਕ੍ਰਾਈਮ ਬ੍ਰਾਂਚ ਸਫੀਦੋਂ ਦੀ ਟੀਮ ਨੇ ਪਿੰਡ ਜੈਪੁਰ ਦੇ ਗੁਦਾਮਾਂ ’ਚੋਂ ਮੋਟਰਾਂ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਨੇ 6 ਮਈ ਨੂੰ ਪਿੰਡ ਬਹਾਦਰਗੜ੍ਹ ਤੋਂ ਇੱਕ ਮੋਟਰਸਾਈਕਲ ਚੋਰੀ ਕਰਨ ਦੀ ਘਟਨਾ ਨੂੰ ਵੀ ਸਵੀਕਾਰ ਕੀਤਾ ਹੈ। ਸਫੀਦੋਂ ਸੀਆਈਏ ਇਨਚਾਰਜ ਸਬ-ਇੰਸਪੈਕਟਰ ਕਮਲ ਸਿੰਘ ਨੇ ਦੱਸਿਆ ਕਿ ਪਿੰਡ ਜੈਪੁਰ ਵਾਸੀ ਸੁਰਜੀਤ ਨੇ 8 ਮਈ ਨੂੰ ਥਾਣਾ ਸਦਰ ਸਫੀਦੋਂ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਿਹਾ ਸੀ ਕਿ 6 ਮਈ ਨੂੰ ਉਸ ਦੇ ਗੁਦਾਮ ’ਚੋਂ ਚੋਰਾਂ ਨੇ 14 ਬਿਜਲੀ ਦੀਆਂ ਮੋਟਰਾਂ ਚੋਰੀ ਕਰ ਲਈਆਂ ਹਨ। ਇਸ ਸ਼ਿਕਾਇਤ ਦੀ ਜਾਂਚ ਕਰਦੇ ਹੋਏ ਉਨ੍ਹਾਂ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾਮਾਰੀ ਕਰਕੇ ਇਨ੍ਹਾਂ ਤਿੰਨਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਪਿੰਡ ਕਾਰਖਾਨਾ ਵਾਸੀ ਵਿਜੈ ਉਰਫ ਭੀਸ਼ਮਾ ਤੇ ਕੁਲਦੀਪ ਅਤੇ ਪ੍ਰਵੀਨ ਵਾਸੀ ਪਿੰਡ ਰੋਝਲਾ ਵਜੋਂ ਕੀਤੀ ਗਈ ਹੈ।
Advertisement
Advertisement
×