ਘਰ ਵਿੱਚੋਂ ਨਗਦੀ ਤੇ ਗਹਿਣੇ ਚੋਰੀ
ਪੱਤਰ ਪ੍ਰੇਰਕ ਏਲਨਾਬਾਦ, 14 ਅਪਰੈਲ ਸ਼ਹਿਰ ਦੇ ਵਾਰਡ ਨੰਬਰ 6 ਵਿੱਚ ਸਥਿਤ ਇੱਕ ਘਰ ਵਿੱਚੋਂ ਚੋਰਾਂ ਨੇ ਨਗਦੀ ਤੇ ਗਹਿਣੇ ਚੋਰੀ ਕਰ ਲਏ। ਪੀੜਤ ਰਾਜੂ ਸਾਹੂ ਵਾਸੀ ਵਾਰਡ ਨੰਬਰ 6 ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕੋਈ ਮੈਂਬਰ ਮੌਜੂਦ ਨਹੀਂ...
Advertisement
ਪੱਤਰ ਪ੍ਰੇਰਕ
ਏਲਨਾਬਾਦ, 14 ਅਪਰੈਲ
Advertisement
ਸ਼ਹਿਰ ਦੇ ਵਾਰਡ ਨੰਬਰ 6 ਵਿੱਚ ਸਥਿਤ ਇੱਕ ਘਰ ਵਿੱਚੋਂ ਚੋਰਾਂ ਨੇ ਨਗਦੀ ਤੇ ਗਹਿਣੇ ਚੋਰੀ ਕਰ ਲਏ। ਪੀੜਤ ਰਾਜੂ ਸਾਹੂ ਵਾਸੀ ਵਾਰਡ ਨੰਬਰ 6 ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕੋਈ ਮੈਂਬਰ ਮੌਜੂਦ ਨਹੀਂ ਸੀ ਕਿ ਇਸ ਦੌਰਾਨ ਪਿੱਛੋਂ ਚੋਰਾਂ ਨੇ 67,000 ਰੁਪਏ ਦੀ ਨਗਦੀ ਅਤੇ ਗਹਿਣੇ ਚੋਰੀ ਕਰ ਲਏ। ਜਦੋਂ ਦੁਪਹਿਰ ਕਰੀਬ 12:30 ਵਜੇ ਉ ਸਦੀ ਮਾਤਾ ਕਵਿਤਾ ਦੇਵੀ ਘਰ ਆਈ ਤਾਂ ਦੇਖਿਆ ਕਿ ਘਰ ਵਿੱਚ ਪਈ ਪੇਟੀ ਦਾ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਦੋਂ ਉਸਨੇ ਘਰ ਆ ਕੇ ਦੇਖਿਆ ਕਿ ਘਰ ਵਿੱਚੋਂ ਕਰੀਬ 67,000 ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਗਾਇਬ ਸਨ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਧਾਰਾ 380 ਤੇ 454 ਤਹਿਤ ਮਾਮਲਾ ਦਰਜ ਕਰ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
×