ਤੇਜ਼ ਰਫਤਾਰ ਕਾਰ ਖੇਤਾਂ ਵਿੱਚ ਪਲਟੀ
ਪੱਤਰ ਪ੍ਰੇਰਕ ਰਤੀਆ, 4 ਜੁਲਾਈ ਅੱਜ ਦੁਪਹਿਰ ਰਤੀਆ ਸਰਦੂਲਗੜ੍ਹ ਮਾਰਗ ’ਤੇ ਸਥਿਤ ਪਿੰਡ ਦਾਦੂਪੁਰ ਢਾਣੀ ਕੋਲ ਤੇਜ਼ ਰਫਤਾਰੀ ਨਾਲ ਆ ਰਹੀ ਇਕ ਕਾਰ ਸੜਕ ’ਤੇ ਪਲਟਦੀ ਹੋਈ ਖੇਤਾਂ ਵਿੱਚ ਜਾ ਵੜੀ। ਸੂਤਰਾਂ ਅਨੁਸਾਰ ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ...
Advertisement
ਪੱਤਰ ਪ੍ਰੇਰਕ
ਰਤੀਆ, 4 ਜੁਲਾਈ
Advertisement
ਅੱਜ ਦੁਪਹਿਰ ਰਤੀਆ ਸਰਦੂਲਗੜ੍ਹ ਮਾਰਗ ’ਤੇ ਸਥਿਤ ਪਿੰਡ ਦਾਦੂਪੁਰ ਢਾਣੀ ਕੋਲ ਤੇਜ਼ ਰਫਤਾਰੀ ਨਾਲ ਆ ਰਹੀ ਇਕ ਕਾਰ ਸੜਕ ’ਤੇ ਪਲਟਦੀ ਹੋਈ ਖੇਤਾਂ ਵਿੱਚ ਜਾ ਵੜੀ। ਸੂਤਰਾਂ ਅਨੁਸਾਰ ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਕਾਰ ਸੜਕ ’ਤੇ ਪਲਟਣ ਮਗਰੋਂ ਅਨੇਕਾਂ ਦਰੱਖਤਾਂ ਨੂੰ ਤੋੜਦੇ ਹੋਏ ਖੇਤਾਂ ਵਿੱਚ ਪਲਟ ਗਈ। ਇਸ ਗੱਡੀ ਵਿੱਚ ਸਵਾਰ 2 ਵਿਅਕਤੀ ਵਾਲ-ਵਾਲ ਬਚ ਗਏ ਪਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਸੂਤਰਾਂ ਨੇ ਦੱਸਿਆ ਕਿ ਉਪਰੋਕਤ ਕਾਰ ਵਿੱਚ ਪੰਜਾਬ ਇਲਾਕੇ ਦੇ ਜ਼ਿਲ੍ਹਾ ਮਾਨਸਾ ਦੇ ਕਸਬਾ ਝੁਨੀਰ ਨਾਲ ਸਬੰਧਤ 2 ਵਿਅਕਤੀ ਸਵਾਰ ਹੋ ਕੇ ਜਾ ਰਹੇ ਸੀ। ਉਨ੍ਹਾਂ ਦੱਸਿਆ ਕਿ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਜਦੋਂ ਕਾਰ ਚਾਲਕ ਨੇ ਕਾਰ ਨੂੰ ਰੋਕਣ ਲਈ ਬਰੇਕ ਦੇ ਨਾਲ-ਨਾਲ ਹੈਂਡ ਬਰੇਕ ਲਗਾਈ ਤਾਂ ਕਾਰ ਪੂਰੀ ਤਰ੍ਹਾਂ ਅਸੰਤੁਲਿਤ ਹੋ ਗਈ, ਜਿਸ ਉਪਰੰਤ ਕਾਰ ਸੜਕ ’ਤੇ ਪਲਟੀਅਾਂ ਖਾਂਦੀ ਹੋਏ ਖੇਤਾਂ ਵਿੱਚ ਪਲਟ ਗਈ।
Advertisement
×