ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ
ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਅੱਜ ਸਵੇਰੇ 5 ਵਜੇ ਦੇ ਕਰੀਬ ਵਾਰਡ ਨੰਬਰ ਦੋ ਅਧੀਨ ਪੈਂਦੇ ਪਿੰਡ ਬਸੀ ਈਸੇ ਖਾਂ ਦੇ ਬਾਜ਼ੀਗਰ ਮੁਹੱਲੇ ਦੇ ਵਸਨੀਕ ਰਾਜਕੁਮਾਰ ਦੇ ਮਕਾਨ ਦੀ ਛੱਤ ਡਿੱਗ ਗਈ। ਕਮਰੇ ਵਿੱਚ ਸੁੱਤੇ ਪਏ ਚਾਰ ਬੱਚਿਆਂ...
Advertisement
ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਅੱਜ ਸਵੇਰੇ 5 ਵਜੇ ਦੇ ਕਰੀਬ ਵਾਰਡ ਨੰਬਰ ਦੋ ਅਧੀਨ ਪੈਂਦੇ ਪਿੰਡ ਬਸੀ ਈਸੇ ਖਾਂ ਦੇ ਬਾਜ਼ੀਗਰ ਮੁਹੱਲੇ ਦੇ ਵਸਨੀਕ ਰਾਜਕੁਮਾਰ ਦੇ ਮਕਾਨ ਦੀ ਛੱਤ ਡਿੱਗ ਗਈ। ਕਮਰੇ ਵਿੱਚ ਸੁੱਤੇ ਪਏ ਚਾਰ ਬੱਚਿਆਂ ਦਾ ਵਾਲ-ਵਾਲ ਬਚਾਅ ਹੋ ਗਿਆ। ਛੱਤ ਕੱਚੀ ਸੀ ਅਤੇ ਬਾਲੇ ਪਾਏ ਹੋਏ ਸਨ। ਪੀੜਤ ਰਾਜਕੁਮਾਰ ਨੇ ਦੱਸਿਆ ਕਿ ਉਹ ਮਜ਼ਦੂਰ ਹੈ। ਉਸ ਕੋਲ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਇੱਕ ਕਮਰੇ ਵਿੱਚ ਉਸ ਦੇ ਚਾਰੇ ਬੱਚੇ ਸੁੱਤੇ ਪਏ ਸਨ ਅਤੇ ਉਹ ਤੇ ਉਸ ਦੀ ਪਤਨੀ ਦੂਜੇ ਕਮਰੇ ਵਿਚ ਸਨ। ਅਚਾਨਕ ਸਵੇਰੇ ਪੰਜ ਵਜੇ ਦੇ ਕਰੀਬ ਬਾਲੇ ਡਿੱਗਣੇ ਸ਼ੁਰੂ ਹੋਏ ਅਤੇ ਖੜਾਕ ਹੁੰਦੇ ਸਾਰ ਹੀ ਉਨ੍ਹਾਂ ਆਪਣੇ ਬੱਚਿਆਂ ਨੂੰ ਤੁਰੰਤ ਕਮਰੇ ਵਿਚੋਂ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਕਮਰੇ ਵਿੱਚ ਪਿਆ ਖਾਣ-ਪੀਣ ਦੀ ਸਮੱਗਰੀ, ਪੇਟੀ, ਅਲਮਾਰੀ, ਕੱਪੜੇ ਅਤੇ ਹੋਰ ਸਮਾਨ ਖਰਾਬ ਹੋ ਗਿਆ। ਪੀੜਤ ਨੇ ਸੂਬਾ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ।
Advertisement
Advertisement
×