DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੰਕੀਪੌਕਸ ਦਾ ਪਹਿਲਾ ਕੇਸ ਸਾਹਮਣੇ ਆਇਆ, ਐਡਵਾਈਜ਼ਰੀ ਜਾਰੀ

ਨਵੀਂ ਦਿੱਲੀ: ਹਰਿਆਣਾ ਦੇ ਹਿਸਾਰ ਨਾਲ ਸਬੰਧਤ 26 ਸਾਲਾ ਵਿਅਕਤੀ ਮੰਕੀਪੌਕਸ ਵਾਇਰਸ ਲਈ ਪਾਜ਼ੇਟਿਵ ਨਿਕਲ ਆਇਆ ਹੈ। ਸਬੰਧਤ ਮਰੀਜ਼ ਨੂੰ ਸ਼ਨਿੱਚਰਵਾਰ ਨੂੰ ਦਿੱਲੀ ਦੇ ਐੱਲਐੱਨਜੇਪੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਤੇ ਉਸ ਦੀ ਹਾਲਤ ਸਥਿਰ ਹੈ। ਇਹ ਵਿਅਕਤੀ ਹਾਲ...
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ:

ਹਰਿਆਣਾ ਦੇ ਹਿਸਾਰ ਨਾਲ ਸਬੰਧਤ 26 ਸਾਲਾ ਵਿਅਕਤੀ ਮੰਕੀਪੌਕਸ ਵਾਇਰਸ ਲਈ ਪਾਜ਼ੇਟਿਵ ਨਿਕਲ ਆਇਆ ਹੈ। ਸਬੰਧਤ ਮਰੀਜ਼ ਨੂੰ ਸ਼ਨਿੱਚਰਵਾਰ ਨੂੰ ਦਿੱਲੀ ਦੇ ਐੱਲਐੱਨਜੇਪੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਤੇ ਉਸ ਦੀ ਹਾਲਤ ਸਥਿਰ ਹੈ। ਇਹ ਵਿਅਕਤੀ ਹਾਲ ਹੀ ਵਿਚ ਐਮਪੌਕਸ ਟਰਾਂਸਮਿਸ਼ਨ ਨਾਲ ਜੂਝ ਰਹੇ ਮੁਲਕ ਦੀ ਯਾਤਰਾ ਕਰਕੇ ਪਰਤਿਆ ਹੈ। ਮੰਤਰਾਲੇ ਨੇ ਕਿਹਾ ਕਿ ਇਹ ‘ਇਕਲੌਤਾ ਕੇਸ’ ਹੈ ਤੇ ਲੋਕਾਂ ਨੂੰ ਫ਼ਿਲਹਾਲ ਫੌਰੀ ਕਿਸੇ ਤਰ੍ਹਾਂ ਜੋਖ਼ਮ ਨਹੀਂ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੰਕੀਪੌਕਸ ਨਾਲ ਸਬੰਧਤ ਸਾਰੇ ਸ਼ੱਕੀ ਕੇਸਾਂ ਦੀ ਸਕਰੀਨਿੰਗ ਤੇ ਟੈਸਟ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਇਸ ਵਾਇਰਸ ਤੋਂ ਗ੍ਰਸਤ ਸ਼ੱਕੀ ਤੇ ਪੁਸ਼ਟੀਕ੍ਰਿਤ ਮਰੀਜ਼ਾਂ ਨੂੰ ਰੱਖਣ ਲਈ ਹਸਪਤਾਲਾਂ ਵਿਚ ਵੱਖਰੇ ਵਾਰਡਾਂ ਦੀ ਪਛਾਣ ਕਰਨ ਲਈ ਕਿਹਾ ਹੈ। ਰਾਜਾਂ ਤੇ ਯੂਟੀਜ਼ ਨੂੰ ਜਾਰੀ ਪੱਤਰ ਵਿਚ ਕੇਂਦਰੀ ਸਿਹਤ ਸਕੱਤਰ ਅਪੂਰਵਾ ਚੰਦਰਾ ਨੇ ਕਿਹਾ ਕਿ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਵਾਇਰਸ ਕਰਕੇ ਲੋਕ ਦਹਿਸ਼ਤਜ਼ਦਾ ਨਾ ਹੋਣ ਤੇ ਭਾਜੜ ਨਾ ਪਏ। -ਪੀਟੀਆਈ

Advertisement

Advertisement
×