ਨਹਿਰ ’ਚ ਰੁੜ੍ਹੇ ਵਿਅਕਤੀ ਦੀ ਲਾਸ਼ ਮਿਲੀ
ਨਿੱਜੀ ਪੱਤਰ ਪ੍ਰੇਰਕ ਸਿਰਸਾ, 15 ਜੂਨ ਇਥੋਂ ਦੀ ਢੁਕੜਾ ਨੌਹਰ ਫੀਡਰ ’ਚ ਰੁੜ੍ਹੇ ਵਿਅਕਤੀ ਦੀ ਦੋ ਦਿਨ ਮਗਰੋਂ ਲਾਸ਼ ਕਾਫੀ ਜੱਦੋ-ਜਹਿਦ ਮਗਰੋਂ ਗੋਤਾਖੋਰਾਂ ਨੇ ਲੱਭ ਲਈ ਹੈ। ਮ੍ਰਿਤਕ ਦੀ ਪਛਾਣ ਪਿੰਡ ਗੁਡੀਆਖੇੜਾ ਵਾਸੀ ਸਰਵਣ ਕਾਲੜਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ...
Advertisement
ਨਿੱਜੀ ਪੱਤਰ ਪ੍ਰੇਰਕ
ਸਿਰਸਾ, 15 ਜੂਨ
Advertisement
ਇਥੋਂ ਦੀ ਢੁਕੜਾ ਨੌਹਰ ਫੀਡਰ ’ਚ ਰੁੜ੍ਹੇ ਵਿਅਕਤੀ ਦੀ ਦੋ ਦਿਨ ਮਗਰੋਂ ਲਾਸ਼ ਕਾਫੀ ਜੱਦੋ-ਜਹਿਦ ਮਗਰੋਂ ਗੋਤਾਖੋਰਾਂ ਨੇ ਲੱਭ ਲਈ ਹੈ। ਮ੍ਰਿਤਕ ਦੀ ਪਛਾਣ ਪਿੰਡ ਗੁਡੀਆਖੇੜਾ ਵਾਸੀ ਸਰਵਣ ਕਾਲੜਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਸ਼ਰਵਣ ਕਾਲੜਾ ਢੁਕੜਾ ਨੌਹਰ ਫੀਡਰ ’ਚ ਡਿੱਗ ਪਿਆ ਸੀ। ਪਿੰਡ ਵਾਸੀ ਤੇ ਪ੍ਰਸ਼ਾਸਨ ਦੋ ਦਿਨਾਂ ਤੋਂ ਉਸ ਦੀ ਭਾਲ ਕਰ ਰਿਹਾ ਸੀ। ਮਗਰੋਂ ਗਰੀਨ ਐਸ ਵੈਲਫੇਅਰ ਵਿੰਗ ਦੇ ਗੋਤਾਖੋਰਾਂ ਦੀ ਮਦਦ ਲਈ ਗਈ। ਗੋਤਾਖੋਰਾਂ ਨੇ ਕਾਫੀ ਜਦੋ-ਜਹਿਦ ਕਰਨ ਮਗਰੋਂ ਅੱਜ ਸਰਵਣ ਕਾਲੜਾ ਦੀ ਲਾਸ਼ ਪੰਜਾਬ ਹੈਡ ਦੇ ਵਿਚਕਾਰੋਂ ਇਕ ਪੁਲ ਹੇਠੋਂ ਲਭ ਲਈ। ਦੱਸਿਆ ਗਿਆ ਹੈ ਕਿ ਪਿੰਡ ਗੁੜੀਆਖੇੜਾ ਦਾ ਰਹਿਣ ਵਾਲਾ ਸਰਵਣ ਕਾਲੜਾ 13 ਜੂਨ ਦੀ ਸ਼ਾਮ ਨਹਿਰ ’ਚ ਪਾਣੀ ਚੈੱਕ ਕਰਨ ਗਿਆ ਸੀ ਤਾਂ ਉਹ ਫੀਡਰ ’ਚ ਡਿੱਗ ਗਿਆ।k
Advertisement
×