ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਹਿਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਾਬਕਾ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਪਹਿਲੇ ਮਹਿਲਾ ਡਾਇਰੈਕਟਰ ਡਾ. ਸੰਗੀਤਾ ਤੂਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਇਸ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਪੰਜਾਬੀ ਦੀ ਵਿਸ਼ਾ ਮਾਹਿਰ ਪਰਮਿੰਦਰ ਕੌਰ ਨੂੰ ਵਧਾਈ ਦਿੱਤੀ।
ਡਿਪਟੀ ਸਕੱਤਰ ਡਾ. ਗੁਰਮੀਤ ਕੌਰ ਨੇ ਵੀ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ। ਡਿਪਟੀ ਡਾਇਰੈਕਟਰ ਨਵਨੀਤ ਕੌਰ ਨੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਅਮੀਰ ਵਿਰਸੇ ਨਾਲ ਜੁੜੇ ਰਹਿਣ ਦਾ ਵਧੀਆ ਉਪਰਾਲਾ ਦੱਸਿਆ।
ਪੰਜਾਬ ਸਕੂਲ ਸਿੱਖਿਆਂ ਬੋਰਡ ਦੀਆਂ ਮਹਿਲਾ ਕਰਮਚਾਰੀਆਂ ਨੇ ਪੰਜਾਬੀ ਲੋਕ ਗੀਤ, ਪੰਜਾਬੀ ਸੋਲੋ ਡਾਂਸ ਅਤੇ ਗਿੱਧਾ ਪਾਇਆ। ਸਟੇਜ ਨੂੰ ਪੁਰਾਤਨ ਵਿਰਸੇ ਨਾਲ ਸਬੰਧਤ ਸਮਾਨ ਮਧਾਣੀਆਂ, ਚਾਟੀਆਂ, ਚਰਖੇ, ਪੱਖੀਆਂ, ਚੱਕੀਆਂ ਅਤੇ ਫੁਲਕਾਰੀਆਂ ਨਾਲ ਸਜਾਇਆ ਗਿਆ ਸੀ।
ਰੂਪਨਗਰ (ਜਗਮੋਹਨ ਸਿੰਘ): ਸਥਾਨਕ ਹੈਸ਼ਟੈਗ ਓਵਰਸੀਜ਼ ਇੰਸਟੀਚਿਊਟ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਵਿਦਿਆਰਥਣਾਂ ਨੇ ਗੀਤ ਸੰਗੀਤ ਤੋਂ ਇਲਾਵਾ ਗਿੱਧਾ ਪਾ ਕੇ ਮਨੋਰੰਜਨ ਕੀਤਾ। ਇਸ ਦੌਰਾਨ ਇੰਸਟੀਚਿਊਟ ਦੀਆਂ ਅਧਿਆਪਕਾਵਾਂ ਨੇ ਵੀ ਵਿਦਿਆਰਥਣਾਂ ਨਾਲ ਰਲ ਕੇ ਤੀਆਂ ਮਨਾਈਆਂ। ਇਸ ਮੌਕੇ ਇੰਸਟੀਚਿਊਟ ਦੀ ਪ੍ਰਬੰਧਕੀ ਟੀਮ ਦੇ ਮੈਂਬਰ ਅਮਰਜੀਤ ਸਿੰਘ ਸੈਣੀ , ਮਾਧੁਰੀ ਸੈਣੀ ਅਤੇੋੇ ਕਵਿਤਾ ਸੈਣੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋੋਏ। ਇਸ ਦੌਰਾਨ ਰਵਨੀਤ ਕੌਰ, ਕੋਮਲਪ੍ਰੀਤ ਕੌਰ, ਹਰਪ੍ਰੀਤ ਕੌਰ, ਅਮਨਦੀਪ ਕੌਰ, ਮਨਜੀਤ ਸਿੰਘ, ਬ੍ਰਹਮਜੋਤ ਸਿੰਘ, ਰਣਜੀਤ ਸਿੰਘ, ਗੁਰਸਿਮਰਨ ਸਿੰਘ ਅਤੇ ਅਨਮੋਲਪ੍ਰੀਤ ਕੌਰ ਦਾ ਚੰਗੇ ਅੰਕ ਪ੍ਰਾਪਤ ਕਰਨ ਬਦਲੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਅਮਨਜੀਤ ਕੌਰ, ਕਾਜਲ ਠਾਕੁਰ ਅਤੇ ਹਿਨਾ ਬਾਂਸਲ ਨੂੰ ਵਿਸ਼ੇਸ ਤੌਰ ’ਤੇ ਤੋਹਫੇ ਭੇਟ ਕੀਤੇ ਗਏ।
ਇਸਤਰੀ ਅਗਰਵਾਲ ਸਭਾ ਖਰੜ ਵੱਲੋਂ ਸਮਾਗਮ
ਖਰੜ (ਸ਼ਸ਼ੀ ਪਾਲ ਜੈਨ): ਸ੍ਰੀ ਰਾਮ ਭਵਨ ਖਰੜ ਵਿੱਚ ਅੱਜ ਇਸਤਰੀ ਅਗਰਵਾਲ ਸਭਾ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨਗਰ ਕੌਸਲ ਦੀ ਪ੍ਰਧਾਨ ਅੰਜੂ ਚੰਦਰ ਨੇ ਮੁੱਖ ਮਹਿਮਾਨ ਵਜੋਂ ਭਾਗ ਲਿਆ। ਇਹ ਪ੍ਰੋਗਰਾਮ ਇਸਤਰੀ ਅਗਰਵਾਲ ਸਭਾ ਦੀ ਪ੍ਰਧਾਨ ਬਬੀਤਾ ਅਗਰਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਮਹਿਲਾ ਮੋਰਚਾ ਮੁਹਾਲੀ ਦੀ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਮਿਲੀ ਗਰਗ, ਅਗਰਵਾਲ ਸਭਾ ਖਰੜ ਤੋਂ ਪ੍ਰਧਾਨ ਰਵੀ ਕਾਂਤ ਗੁਪਤਾ, ਵਨੀਤ ਜੈਨ ਬਿੱਟੂ, ਦਵਿੰਦਰ ਗੁਪਤਾ, ਆਨੰਦ ਬਾਂਸਲ, ਸੁਭਾਸ਼ ਅਗਰਵਾਲ, ਸਾਹਿਲ ਗਰਗ, ਜਤਿੰਦਰ ਗੁਪਤਾ ਨੇ ਸਹਿਯੋਗ ਦਿੱਤਾ। ਮਹਿਲਾਵਾਂ ਨੇ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ।
ਜਿਉਲੀ ਸਕੂਲ ’ਚ ਬੱਚੀਆਂ ਦੇ ਮਹਿੰਦੀ ਮੁਕਾਬਲੇ
ਲਾਲੜੂ (ਸਰਬਜੀਤ ਸਿੰਘ ਭੱਟੀ): ਕਲਪਨਾ ਪਬਲਿਕ ਸਕੂਲ ਜਿਉਲੀ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਮਹਿੰਦ, ਪਲੇਟ ਦੀ ਸਜਾਵਟ, ਕਾਰਡ ਬਣਾਉਣ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ। ਛੋਟੀ ਬੱਚੀਆਂ ਨੇ ਗਿੱਧਾ ਵੀ ਪਾਇਆ। ਪ੍ਰਿੰਸੀਪਲ ਸ੍ਰੀਮਤੀ ਨੀਲਮ ਸ਼ਰਮਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ। ਬੱਚਿਆਂ ਨੇ ਸਕੂਲ ਵਿੱਚ ਇੱਕ ਬੂਟਾ ਲਗਾਇਆ ਤੇ ਹਰ ਬੱਚੇ ਨੇ ਘਰ ਜਾ ਕੇ ਇੱਕ-ਇੱਕ ਬੂਟਾ ਲਗਾਉਣ ਦਾ ਵਾਅਦਾ ਵੀ ਕੀਤਾ।