DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਟਕ ਰਾਹੀਂ ਉਜਾਗਰ ਕੀਤੇ ਗਲੀ-ਮੁਹੱਲੇ ਦੇ ਕਿੱਸੇ

ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 7 ਜੁਲਾਈ ਹਰਿਆਣਾ ਕਲਾ ਪਰਿਸ਼ਦ ਤੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕਲਾ ਕੀਰਤੀ ਭਵਨ ਕੁਰੂਕਸ਼ੇਤਰ ਵਿੱਚ ਆਯੋਜਿਤ ਚੰਡੀਗੜ੍ਹ ਨਾਟਕ ਉਤਸਵ ਦੇ ਦੂਜੇ ਦਿਨ ਨਿਤਿਨ ਸ਼ਰਮਾ ਦੇ ਨਿਰਦੇਸ਼ਨ ਵਿਚ ਨਾਟਕ ‘ਬੋਲਤੀ ਗਲੀ, ਅੰਧੇ ਮਕਾਨ’ ਦਾ...
  • fb
  • twitter
  • whatsapp
  • whatsapp
featured-img featured-img
ਨਾਟਕ ਦਾ ਮੰਚਨ ਕਰਦੇ ਹੋਏ ਕਲਾਕਾਰ। -ਫੋਟੋ: ਸਤਨਾਮ ਸਿੰਘ
Advertisement

ਪੱਤਰ ਪ੍ਰੇਰਕ

ਸ਼ਾਹਬਾਦ ਮਾਰਕੰਡਾ, 7 ਜੁਲਾਈ

Advertisement

ਹਰਿਆਣਾ ਕਲਾ ਪਰਿਸ਼ਦ ਤੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕਲਾ ਕੀਰਤੀ ਭਵਨ ਕੁਰੂਕਸ਼ੇਤਰ ਵਿੱਚ ਆਯੋਜਿਤ ਚੰਡੀਗੜ੍ਹ ਨਾਟਕ ਉਤਸਵ ਦੇ ਦੂਜੇ ਦਿਨ ਨਿਤਿਨ ਸ਼ਰਮਾ ਦੇ ਨਿਰਦੇਸ਼ਨ ਵਿਚ ਨਾਟਕ ‘ਬੋਲਤੀ ਗਲੀ, ਅੰਧੇ ਮਕਾਨ’ ਦਾ ਖੂਬਸੂਰਤ ਮੰਚਨ ਕੀਤਾ ਗਿਆ। ਚੰਡੀਗੜ੍ਹ ਨਾਟਕ ਅਕਾਦਮੀ ਵੱਲੋਂ ਆਯੋਜਿਤ ਤਿੰਨ ਮਹੀਨੇ ਦੀ ਕਾਰਜਸ਼ਾਲਾ ਦੇ ਦੌਰਾਨ ਤਿਆਰ ਇਸ ਨਾਟਕ ਵਿਚ ਕਲਾਕਾਰਾਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਰਾਜੇਸ਼ ਅੰਨਿਆ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਹਰਿਆਣਾ ਕਲਾ ਪਰਿਸ਼ਦ ਦੇ ਨਿਰਦੇਸ਼ਕ ਨਗਿੰਦਰ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਗਲੀ-ਮੁਹੱਲਿਆਂ ਦੇ ਕਿੱਸਿਆਂ ’ਤੇ ਆਧਾਰਿਤ ਨਾਟਕ ‘ਬੋਲਤੀ ਗਲੀ, ਅੰਧੇ ਮਕਾਨ’ ਇਕ ਮੁਹੱਲੇ ਦੇ ਚਾਰ ਘਰਾਂ ਦੀ ਕਹਾਣੀ ਬਿਆਨ ਕਰਦਾ ਹੈ। ਜਿਥੇ ਮੁਹੱਲੇ ਵਿਚ ਕੁਝ ਚੁਗਲਖੋੋਰ ਲੋਕ ਦੂਜੇ ਘਰਾਂ ਵਿਚ ਦੇਖ-ਰੇਖ ਕਰ ਇਕ ਦੂਜੇ ਨੂੰ ਲੜਾਉਣ ਦਾ ਕੰਮ ਕਰਦੇ ਹਨ। ਨਾਟਕ ਵਿਚ ਦਿਖਾਇਆ ਗਿਆ ਹੈ ਕਿ ਮੁਹੱਲੇ ਦਾ ਇਕ ਚੌਧਰੀ ਆਪਣੀ ਪਤਨੀ ਗੰਗਾ ਤੇ ਬੇਟੀ ਸ਼ਕੁੰਤਲਾ ਨਾਲ ਰਹਿੰਦਾ ਹੈ। ਉਸ ਦੇ ਗੁਆਂਢ ਵਿਚ ਇਕ ਬਜ਼ੁਰਗ ਦਾ ਘਰ ਹੈ, ਜੋ ਆਪਣੀ ਸਾਲੀ ਤੇ ਬੇਟੇ ਨਾਲ ਰਹਿੰਦਾ ਹੈ। ਦੂਜੇ ਘਰ ਵਿਚ ਇਕ ਲੜਕੀ ਮੇਨਕਾ ਆਪਣੇ ਪਿਤਾ ਨਾਲ ਰਹਿੰਦੀ ਹੈ, ਜੋ ਇਕ ਲੜਕੇ ਨੂੰ ਪਿਆਰ ਕਰਦੀ ਹੈ ਪਰ ਇਕ ਹੋਰ ਲੜਕਾ ਪ੍ਰਤੀਕ ਉਸ ਨੂੰ ਚਾਹੁੰਦਾ ਹੈ। ਇਕ ਹੋਰ ਘਰ ਵਿਚ ਡਾ. ਕ੍ਰਿਸ਼ਨ ਤੇ ਉਸ ਦੀ ਮੰਗੇਤਰ ਰਹਿੰਦੀ ਹੈ। ਚਾਰੇ ਘਰਾਂ ਦੇ ਲੋਕ ਆਪਸ ਵਿਚ ਗੱਲਬਾਤ ਤਾਂ ਕਰਦੇ ਹਨ ਪਰ ਮੁਹੱਲੇ ਦੇ ਚੁਗਲਖੋਰਾਂ ਕਾਰਨ ਅਕਸਰ ਉਨ੍ਹਾਂ ਵਿਚ ਅਨਬਣ ਰਹਿੰਦੀ ਹੈ। ਇਨ੍ਹਾਂ ਘਰਾਂ ਦੇ ਮੈਂਬਰਾਂ ਵਿੱਚ ਆਪਸ ’ਚ ਹੀ ਨਹੀਂ ਬਣਦੀ, ਜਿਸ ਲਈ ਹਰ ਘਰ ਦਾ ਆਦਮੀ ਆਪਣੇ ਮਨ ਦੀ ਗੱਲ ਕਰਨ ਲਈ ਕਿਸੇ ਹੋਰ ਦੀ ਭਾਲ ਕਰਦਾ ਹੈ। ਇਸ ਤਰ੍ਹਾਂ ਨਾਟਕ ਵਿਚ ਦਿਖਾਇਆ ਹੈ ਕਿ ਚੁਗਲੀ ਕਰਨ ਵਾਲੇ ਲੋਕ ਕਿਸ ਤਰ੍ਹਾਂ ਸਾਰੇ ਲੋਕਾਂ ਦੇ ਦਿਲਾਂ ਵਿਚ ਦਰਾਰ ਪਾਉਣ ਦਾ ਕੰਮ ਕਰਦੇ ਹਨ। ਇਸ ਨਾਟਕ ਵਿਚ ਕਰੀਬ 20 ਕਲਾਕਾਰਾਂ ਨੇ ਹਿੱਸਾ ਲਿਆ। ਨਾਟਕ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਅਖੀਰ ਵਿੱਚ ਮੁੱਖ ਮਹਿਮਾਨ ਨੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ।

Advertisement
×