ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ

ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 2 ਜੁਲਾਈ ਜ਼ਿਲ੍ਹਾ ਪੁਲੀਸ ਨੇ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਸੁੱਚਾ ਸਿੰਘ ਵਾਸੀ ਸ਼ੋਖਪੁਰ ਚਨੌਲੀ ਜ਼ਿਲ੍ਹਾ ਰੂਪਨਗਰ ਪੰਜਾਬ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ...
Advertisement

ਪੱਤਰ ਪ੍ਰੇਰਕ

ਸ਼ਾਹਬਾਦ ਮਾਰਕੰਡਾ, 2 ਜੁਲਾਈ

Advertisement

ਜ਼ਿਲ੍ਹਾ ਪੁਲੀਸ ਨੇ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਸੁੱਚਾ ਸਿੰਘ ਵਾਸੀ ਸ਼ੋਖਪੁਰ ਚਨੌਲੀ ਜ਼ਿਲ੍ਹਾ ਰੂਪਨਗਰ ਪੰਜਾਬ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਪੁਲੀਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸ਼ਾਹਬਾਦ ਅਮਨ ਹੋਟਲ ਦੇ ਨੇੜਿਉਂ ਗੁਰਜਿੰਦਰ ਉਰਫ ਵਿੱਕੀ ਵਾਸੀ ਭਗਵੰਤਪੁਰ ਜ਼ਿਲ੍ਹਾ ਰੂਪਨਗਰ ਤੇ ਹਰਿੰਦਰ ਸਿੰਘ ਵਾਸੀ ਮੁਗਲ ਮਾਜਰੀ ਜ਼ਿਲਾ ਰੋਪੜ ਪੰਜਾਬ ਨੂੰ ਟਰੱਕ ਨੰਬਰ ਪੀਬੀ 65 ਬੀਏ 0865 ਸਣੇ ਗ੍ਰਿਫਤਾਰ ਕੀਤਾ ਸੀ। ਟਰੱਕ ਵਿੱਚੋਂ 200 ਕਿੱਲੋ 140 ਗਰਾਮ ਭੁੱਕੀ ਤੇ ਇਕ ਕਿੱਲੋ 720 ਗਰਾਮ ਅਫੀਮ ਬਰਾਮਦ ਹੋਈ ਸੀ। ਮੁਲਜ਼ਮਾਂ ਖ਼ਿਲਾਫ਼ ਥਾਣਾ ਸ਼ਾਹਬਾਦ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਹੁਣ ਇਸੇ ਮਾਮਲੇ ਵਿੱਚ ਸੁੱਚਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

Advertisement