ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਸੁਖਬੀਰ ਜਨਮ ਸ਼ਤਾਬਦੀ ਵਿਸ਼ੇਸ਼ ਅੰਕ’ ਰਿਲੀਜ਼

ਸੁਖਬੀਰ ਪੰਜਾਬੀ ਦਾ ਬਹੁ-ਦਿਸ਼ਾਵੀ ਲੇਖਕ: ਰਵੇਲ ਸਿੰਘ
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 4 ਜੁਲਾਈ

Advertisement

ਭਾਰਤੀ ਸਾਹਿਤ ਅਕੈਡਮੀ ਦੇ ਕਾਨਫਰੰਸ ਹਾਲ ਵਿੱਚ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੇ ਤਿਮਾਹੀ ਰਸਾਲੇ ‘ਸਮਕਾਲੀ ਸਾਹਿਤ’ ਦਾ ‘ਸੁਖਬੀਰ ਜਨਮ ਸ਼ਤਾਬਦੀ ਵਿਸ਼ੇਸ਼ ਅੰਕ’ ਭਾਰਤੀ ਸਾਹਿਤ ਅਕੈਡਮੀ ਦੇ ਸਕੱਤਰ ਡਾ. ਕੇ ਸ੍ਰੀਨਿਵਾਸਰਾਓ, ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਡਾ. ਰਵੇਲ ਸਿੰਘ ਤੇ ਮੈਂਬਰ ਡਾ. ਵਨੀਤਾ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਮਕਾਲੀ ਸਾਹਿਤ ਦੇ ਮੌਜੂਦਾ ਸੰਪਾਦਕ ਕੇਸਰਾ ਰਾਮ ਅਤੇ ਪੂਰਬ ਸੰਪਾਦਕ ਬਲਬੀਰ ਮਾਧੋਪੁਰੀ ਵੀ ਹਾਜ਼ਰ ਸਨ।

ਡਾ. ਕੇ. ਸ੍ਰੀਨਿਵਾਸਰਾਓ ਨੇ ਵਿਸ਼ੇਸ਼ ਅੰਕ ਦੀ ਆਮਦ ’ਤੇ ਖੁਸ਼ੀ ਜਾਹਰ ਕਰਦਿਆਂ ਇਸ ਦੀ ਪ੍ਰਸੰਗਿਕਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ’ਤੇ ਡਾ. ਰਵੇਲ ਸਿੰਘ ਨੇ ਕਿਹਾ ਕਿ ਸੁਖਬੀਰ ਪੰਜਾਬੀ ਦਾ ਬਹੁ-ਦਿਸ਼ਾਵੀ ਲੇਖਕ ਹੈ ਜਿਸਨੇ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਅਮੀਰ ਬਣਾਉਣ ਵਿੱਚ ਤਾਉਮਰ ਯੋਗਦਾਨ ਪਾਇਆ। ਭਾਪਾ ਪ੍ਰੀਤਮ ਸਿੰਘ ਨਾਲ ਵੀ ਉਨ੍ਹਾਂ ਦੀ ਨਿੱਜੀ ਸਾਂਝ ਸੀ। ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਮੌਕੇ ’ਤੇ ਪ੍ਰਕਾਸ਼ਿਤ ਵਿਸ਼ੇਸ਼ ਅੰਕ ਵਿੱਚ ਉਨ੍ਹਾਂ ਦੀ ਸ਼ਖਸ਼ੀਅਤ ਅਤੇ ਰਚਨਾਵਾਂ ਬਾਰੇ ਭਰਪੂਰ ਚਰਚਾ ਹੋਈ ਹੈ। ਇਸ ਲਈ ਸਭਾ ਦੇ ਚੇਅਰਪਰਸਨ ਡਾ. ਰੇਣੂਕਾ ਸਿੰਘ ਤੇ ਸੰਪਾਦਕ ਕੇਸਰਾ ਰਾਮ ਵਧਾਈ ਦੇ ਹੱਕਦਾਰ ਹਨ।

ਡਾ. ਵਨੀਤਾ ਨੇ ਦੱਸਿਆ ਕਿ ਵਿਮੋਚਨ ਸਮਾਗਮ ਵਿੱਚ ਅਕੈਡਮੀ ਦੇ ਸਕੱਤਰ ਦਾ ਉਚੇਚੇ ਤੌਰ ਤੇ ਸ਼ਾਮਲ ਹੋਣਾ ਇਸ ਵਿਸ਼ੇਸ਼ ਅੰਕ ਦੇ ਮਹੱਤਵ ਨੂੰ ਦਰਸਾਉਂਦਾ ਹੈ। ਰਚਨਾਵਾਂ ਦੇ ਚੋਣ ਵਿੱਚੋਂ ਸੰਪਾਦਕੀ ਸੂਝ ਤੇ ਮਿਹਨਤ ਸਾਫ ਝਲਕਦੀ ਹੈ। ਸਮਕਾਲੀ ਸਾਹਿਤ ਰਸਾਲੇ ਦਾ ਇਹ 121ਵਾਂ ਅੰਕ ਹੈ। ਇਸ ਮੌਕੇ ਡਾ. ਮਾਧੁਰੀ ਚਾਵਲਾ, ਡਾ. ਹਿਨਾ ਨਾਂਦਰਾਜੋਗ, ਡਾ. ਅਮਨਪ੍ਰੀਤ ਸਿੰਘ ਗਿੱਲ, ਡਾ. ਗੁਣਤਾਸਾ ਕੌਰ ਬਲ, ਡਾ. ਜਿਓਤੀ ਅਰੋੜਾ, ਡਾ. ਸੁਸ਼ਮਿੰਦਰਜੀਤ ਕੌਰ, ਡਾ. ਸੰਦੀਪ ਕੌਰ ਤੇ ਰੂਪ ਸਿੰਘ ਹਾਜ਼ਰ ਸਨ।

Advertisement