ਮੈਡੀਕਲ ਕਾਲਜ ’ਚ ਅਤਿ-ਆਧੁਨਿਕ ਲੈਬ ਸਥਾਪਤ
ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਕੰਨ, ਨੱਕ ਅਤੇ ਗਲੇ (ਈ ਐੱਨ ਟੀ) ਵਿਭਾਗ ਵਿੱਚ ਇੱਕ ਅਤਿ-ਆਧੁਨਿਕ ਲੈਬ ਸਥਾਪਤ ਕੀਤੀ ਗਈ ਹੈ। ਇਸ ਲੈਬ ਦਾ ਉਦਘਾਟਨ ਆਦੇਸ਼ ਗਰੁੱਪ ਦੇ ਚੇਅਰਮੈਨ ਡਾ. ਐੱਚ.ਐੱਸ. ਗਿੱਲ ਅਤੇ ਗਰੁੱਪ ਦੇ ਐੱਮ ਡੀ ਡਾ. ਗੁਣਤਾਸ...
Advertisement
ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਕੰਨ, ਨੱਕ ਅਤੇ ਗਲੇ (ਈ ਐੱਨ ਟੀ) ਵਿਭਾਗ ਵਿੱਚ ਇੱਕ ਅਤਿ-ਆਧੁਨਿਕ ਲੈਬ ਸਥਾਪਤ ਕੀਤੀ ਗਈ ਹੈ। ਇਸ ਲੈਬ ਦਾ ਉਦਘਾਟਨ ਆਦੇਸ਼ ਗਰੁੱਪ ਦੇ ਚੇਅਰਮੈਨ ਡਾ. ਐੱਚ.ਐੱਸ. ਗਿੱਲ ਅਤੇ ਗਰੁੱਪ ਦੇ ਐੱਮ ਡੀ ਡਾ. ਗੁਣਤਾਸ ਸਿੰਘ ਗਿੱਲ ਨੇ ਕੀਤਾ। ਡਾ. ਐੱਚ.ਐੱਸ. ਗਿੱਲ ਨੇ ਕਿਹਾ ਕਿ ਆਦੇਸ਼ ਮੈਡੀਕਲ ਕਾਲਜ ਲਗਾਤਾਰ ਨਵੀਆਂ ਉਚਾਈਆਂ ’ਤੇ ਪਹੁੰਚ ਰਿਹਾ ਹੈ, ਇਸ ਦੇ ਤਜ਼ਰਬੇਕਾਰ ਡਾਕਟਰਾਂ ਅਤੇ ਸਟਾਫ਼ ਦੇ ਯੋਗਦਾਨ ਦੀ ਬਦੌਲਤ ਇਹ ਵਿਕਾਸ ਵੱਲ ਵੱਧ ਰਿਹਾ ਹੈ। ਉਨ੍ਹਾਂ ਨੇ ਇਸ ਲੈਬ ਦੀ ਸਥਾਪਨਾ ’ਤੇ ਸਾਰਿਆਂ ਨੂੰ ਵਧਾਈ ਵੀ ਦਿੱਤੀ। ਡਾ. ਗੁਣਤਾਸ ਸਿੰਘ ਗਿੱਲ ਨੇ ਕਿਹਾ ਕਿ ਨਵੀਂ ਸਥਾਪਤ ਵਰਟੀਗੋ ਲੈਬ ਕਈ ਅਤਿ-ਆਧੁਨਿਕ ਸਹੂਲਤਾਂ ਅਤੇ ਨਵੀਂ ਤਕਨਾਲੋਜੀ ਨਾਲ ਲੈਸ ਹੈ।
Advertisement
Advertisement
×