ਆਯੂਸ਼ ਯੂਨੀਵਰਸਿਟੀ ਵਿੱਚ ਖੇਡ ਮੁਕਾਬਲੇ
ਸ੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ ਵਿੱਚ ਛੇ ਰੋਜ਼ਾ ਆਯੂਸ਼ ਖੇਡ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੱਜ ਕ੍ਰਿਕਟ, ਟੇਬਲ ਟੈਨਿਸ, ਲੰਮੀ ਥਾਲ, ਵਾਲੀਬਾਲ, ਬੈਡਮਿੰਟਨ ਬਾਸਕਟਬਾਲ ਤੇ ਰੱਸਾਕਸ਼ੀ ਦੇ ਮੁਕਾਬਲੇ ਹੋਏ। ਯੂਨੀਵਰਸਿਟੀ ਦੇ ਖੇਡ ਇੰਚਾਰਜ ਡਾ. ਸੁਧੀਰ ਮਲਿਕ...
ਸ੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ ਵਿੱਚ ਛੇ ਰੋਜ਼ਾ ਆਯੂਸ਼ ਖੇਡ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੱਜ ਕ੍ਰਿਕਟ, ਟੇਬਲ ਟੈਨਿਸ, ਲੰਮੀ ਥਾਲ, ਵਾਲੀਬਾਲ, ਬੈਡਮਿੰਟਨ ਬਾਸਕਟਬਾਲ ਤੇ ਰੱਸਾਕਸ਼ੀ ਦੇ
ਮੁਕਾਬਲੇ ਹੋਏ।
ਯੂਨੀਵਰਸਿਟੀ ਦੇ ਖੇਡ ਇੰਚਾਰਜ ਡਾ. ਸੁਧੀਰ ਮਲਿਕ ਨੇ ਦੱਸਿਆ ਕਿ ਲੰਮੀ ਛਾਲ (ਪੁਰਸ਼) ਵਿੱਚ ਡੀ ਫਾਰਮੇਸੀ ਦੇ ਅਮਿਤ ਨੇ ਸੋਨ ਤਗਮਾ, ਬੀ ਏ ਐੱਮ ਐੱਸ ਦੇ ਵਿਸ਼ਾਲ ਚਤੁਰਵੇਦੀ ਨੇ ਚਾਂਦੀ ਤੇ ਦੀਪਕ ਨੇ ਕਾਂਸੀ ਦਾ ਤਗਮਾ ਜਿੱਤਿਆ। ਮਹਿਲਾ ਵਰਗ ਵਿੱਚ ਬੀ ਏ ਐੱਮ ਐੱਸ ਦੀ ਲਕਸ਼ਮੀ ਨੇ ਸੋਨ, ਕੋਮਲ ਨੇ ਚਾਂਦੀ ਤੇ ਪਲਕ ਨੇ ਕਾਂਸੀ ਦਾ ਤਗਮਾ ਜਿੱਤਿਆ। ਸਾਰੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਰੱਸਾਕਸ਼ੀ ਵਿੱਚ ਬੀ ਏ ਐੱਮ ਐੱਸ ਦੀ ਟੀਮ ਨੇ ਪੀ ਜੀ ਦੀ ਟੀਮ ਨੂੰ ਹਰਾਇਆ। ਵਾਲੀਬਾਲ ਮਹਿਲਾ ਵਰਗ ਦੇ ਫਾਈਨਲ ਵਿਚ ਜੂਨੀਅਰ ਟੀਮ ਨੇ ਆਪਣੇੇ ਸੀਨੀਅਰ ਨੂੰ ਹਰਾਇਆ। ਟੇਬਲ ਟੈਨਿਸ ਦੇ ਪੁਰਸ਼ ਵਰਗ ਦੇ ਫਾਈਨਲ ਵਿੱਚ ਡਾ. ਅਮਨ ਸਹੋਤਾ ਨੇ ਸੋਨ ਤਗਮਾ, ਵਿਸ਼ਾਲ ਚਤੁਰਵੇਦੀ ਨੇ ਚਾਂਦੀ ਦਾ ਤਗਮਾ, ਜੈਵਲਿਨ ਥ੍ਰੋਅ ਮਹਿਲਾ ਵਰਗ ਵਿੱਚ ਓਸਿਨ ਨੇ ਸੋਨ, ਕੋਮਲ ਨੇ ਚਾਂਦੀ, ਪੂਜਾ ਨੇ ਕਾਂਸੀ ਦਾ ਤਗਮਾ, ਪੁਰਸ਼ ਵਰਗ ਵਿੱਚ ਡਾ. ਰਣਧੀਰ ਨੇ ਸੋਨ, ਅਮਿਤ ਸ਼ਿਉਰਾਨ ਨੇ ਚਾਂਦੀ ਤੇ ਰੋਹਨ ਨੇ ਕਾਂਸੀ ਦਾ ਤਗਮਾ ਜਿੱਤਿਆ।

