ਆਰੀਆ ਕੰਨਿਆ ਕਾਲਜ ‘ਐਂਟੀ ਤੰਬਾਕੂ ਅਤੇ ਐਂਟੀ ਡਰੱਗਜ਼ ਸੈੱਲ’ ਦੀ ਕੋਆਰਡੀਨੇਟਰ ਅਤੇ ਪੰਜਾਬੀ ਵਿਭਾਗ ਦੀ ਮੁਖੀ ਡਾ. ਸਿਮਰਜੀਤ ਕੌਰ ਦੀ ਅਗਵਾਈ ਵਿੱਚ ਇਕ ਭਾਸ਼ਣ ਮੁਕਾਬਲ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਤੰਬਾਕੂ ਅਤੇ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।
ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆਂ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤ੍ਰਹੇਨ ਨੇ ਕਿਹਾ ਕਿ ਤੰਬਾਕੂ ਅਤੇ ਨਸ਼ਾਖੋਰੀ ਸਿਹਤ ਪਰਿਵਾਰ ਤੇ ਸਮਾਜ ਨੂੰ ਪ੍ਰਭਾਵਿਤ ਕਰਦੇ ਹਨ। ਨੌਜਵਾਨ ਪੀੜੀ ਨੂੰ ਇਨ੍ਹਾਂ ਨੁਕਸਾਨਦੇਹ ਆਦਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਨਸ਼ਾ ਮੁਕਤ ਸਮਾਜ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੇਹੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਹੀ ਸਭ ਤੋਂ ਵੱਡੀ ਜਿੱਤ ਹੈ। ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਦੇ ਹੋਏ ਸੈੱਲ ਦੀ ਕੋਆਰਡੀਨੇਟਰ ਡਾ. ਸਿਮਰਜੀਤ ਕੌਰ ਨੇ ਕਿਹਾ ਕਿ ਤੁਸੀਂ ਸਾਰੇ ਨੌਦਵਾਨ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦਾ ਮਾਧਿਅਮ ਬਣ ਸਕਦੇ ਹੋ। ਉਨ੍ਹਾਂ ਕਿਹਾ ਕਿ ਨਸ਼ਾ ਉਹ ਬੁਰਾਈ ਹੈ ਜਿਸ ਨਾਲ ਵਿਅਕਤੀ ਆਪਣਾ ਆਪ ਅਤੇ ਪਰਿਵਾਰ ਦੇ ਨਾਲ-ਨਾਲ ਸਮਾਜ ਲਈ ਵੀ ਨੁਕਸਾਨ ਦਾਇਕ ਹੈ। ਨਸ਼ਾ ਕਰਨ ਵਾਲਾ ਵਿਅਕਤੀ ਜੀਵਨ ਵਿੱਚ ਕਦੇ ਅੱਗੇ ਨਹੀਂ ਵੱਧ ਸਕਦਾ। ਭਾਗੀਦਾਰਾਂ ਦੇ ਭਾਸ਼ਣਾਂ ਦਾ ਮੁਲਾਂਕਣ ਕਰਦੇ ਹੋਏ ਡਾ. ਮੁਮਤਾਜ ਨੇ ਕਿਹਾ ਕਿ ਵਿਦਿਆਰਥਣਾਂ ਦੀਆਂ ਪੇਸ਼ਕਾਰੀਆਂ ਪ੍ਰਭਾਵਸ਼ਾਲੀ ਅਤੇ ਜਾਗਰੂਕਤਾ ਵਧਾਉਣ ਵਾਲੀਆਂ ਸਨ। ਕਾਲਜ ਦੀਆਂ ਵੱਖ-ਵੱਖ ਫੈਕਲਟੀ ਦੀਆਂ 16 ਵਿਦਿਆਰਥਣਾਂ ਨੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਵਿਦਿਆਰਥਣਾਂ ਨੇ ਤੰਬਾਕੂ ਅਤੇ ਨਸ਼ਿਆਂ ਖਿਲਾਫ ਭਾਸ਼ਣ ਦੇ ਕੇ ਸਮਾਜ ਨੂੰ ਸਿਹਤਮੰਦ ਅਤੇ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਨੂੰ ਦੁਹਰਾਇਆ। ਮੁਕਾਬਲੇ ਵਿੱਚ ਮਨਜੋਤ ਨੇ ਪਹਿਲਾ, ਵੰਸ਼ਿਕਾ ਨੇ ਦੂਜਾ ਤੇ ਅਲੀਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤਿੰਨਾ ਨੇ ਨਸ਼ੇ ਵਿਰੁੱਧ ਆਪੋ-ਆਪਣੇ ਭਾਸ਼ਣ ਪੇਸ਼ ਕੀਤੇ। ਵਿਦਿਆਰਥਣਾਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਦਿੱਤੇ ਗਏ ਭਾਸ਼ਣ ਕਾਫ਼ੀ ਪ੍ਰਭਾਵਸ਼ਾਲੀ ਸਾਬਤ ਹੋਏ। ਇਸ ਦੌਰਾਨ ਸਟੇਜ ਦਾ ਸੰਚਾਲਨ ਡਾ. ਸਵਰਿਤੀ ਸ਼ਰਮਾ ਨੇ ਕੀਤਾ। ਡਾ. ਜੋਤੀ ਸ਼ਰਮਾ, ਡਾ. ਕਵਿਤਾ ਮਹਿਤਾ, ਪਰਵਿੰਦਰ ਕੌਰ, ਅੰਕਿਤਾ ਹੰਸ, ਸ਼ਿਵਾਨੀ ਸ਼ਰਮਾ ਅਤੇ ਸਿਮਰਜੀਤ ਕੌਰ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।