ਇੱਥੋਂ ਦੇ ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੰਕੈਡਰੀ ਸਕੂਲ ਵਿੱਚ ਕਾਮਰਸ ਡੇਅ ਮੌਕੇ ਕਾਮਰਸ ਵਿਭਾਗ ਦੇ ਅਧਿਆਪਕਾਂ ਨੇ ਵਿਸ਼ੇਸ਼ ਸਵੇਰ ਪ੍ਰਾਰਥਨਾ ਸਭਾ ਕਰਵਾਈ। ਇਹ ਵਿਸ਼ੇਸ਼ ਸਭਾ ਅਧਿਆਪਕ ਨਿਧੀ ਗੁਪਤਾ ਤੇ ਡਾ. ਹਰੀਸ਼ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ 11ਵੀਂ ਤੇ 12ਵੀਂ ਦੇ ਸਾਰੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਸਭਾ ਦੀ ਸ਼ੁਰੂਆਤ ਪ੍ਰਾਰਥਨਾ ਅਤੇ ਵਿਚਾਰ ਪੇਸ਼ ਕਰ ਕੇ ਹੋਈ। ਇਸ ਤੋਂ ਬਾਅਦ ਵਣਜ ਵਿਭਾਗ ਦੇ ਵਿਦਿਆਰਥੀਆਂ ਨੇ ਕਾਮਰਸ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ। ਵਿਦਿਆਰਥੀਆਂ ਨੇ ਲਘੂ ਨਾਟਿਕਾ ਰਾਹੀਂ ਇਹ ਦਰਸਾਇਆ ਕਿ ਅੱਜ ਦੇ ਯੁੱਗ ਵਿੱਚ ਕਾਮਰਸ ਕਿਸ ਤਰ੍ਹਾਂ ਰੁਜ਼ਗਾਰ ਅਤੇ ਅਰਥ ਵਿਵਸਥਾ ਦਾ ਇੱਕ ਮਜ਼ਬੂਤ ਆਧਾਰ ਹੈ। ਸਕੂਲ ਦੀ ਪ੍ਰਿੰਸੀਪਲ ਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਣਜ ਸਿਰਫ਼ ਵਪਾਰ ਤੱਕ ਸੀਮਤ ਨਹੀਂ ਹੈ, ਇੱਕ ਅਜਿਹਾ ਖੇਤਰ ਹੈ ਜੋ ਸਮਾਜਿਕ ਵਿਕਾਸ ਦੇ ਲਈ ਕਈ ਮੌਕੇ ਪ੍ਰਦਾਨ ਕਰਦਾ ਹੈ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਗਿਆਨ ਦੇ ਨਾਲ ਨੈਤਿਕ ਕਦਰਾਂ ਕੀਮਤਾਂ ਨੂੰ ਵੀ ਅਪਨਾਉਣ। ਇਹ ਵਿਸ਼ੇਸ ਸਭਾ ਵਿਦਿਆਰਥੀਆਂ ਵਿੱਚ ਵਣਜ ਪ੍ਰਤੀ ਰੁੂਚੀ ਵਧਾਉਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਕਰਵਾਈ ਗਈ। ਇਸ ਮੌਕੇ ਸਕੂਲ ਦੀ ਮੀਤ ਪ੍ਰਿੰਸੀਪਲ ਮੋਨਿਕਾ ਅਨੰਦ, ਅਧਿਆਪਕ ਰੋਹਿਣੀ, ਪ੍ਰਵੇਸ਼ ,ਦੀਯਾ ਸ਼ਰਮਾ, ਕਾਰਤਿਕ, ਗਗਨ ਅਤੇ ਹੋਰ ਸਟਾਫ਼ ਮੌਜੂਦ ਸੀ।