ਜਲ ਸੈਨਾ ’ਚ ਨੌਕਰੀ ਦਾ ਝਾਂਸਾ ਦੇ ਕੇ ਛੇ ਲੱਖ ਠੱਗੇ
ਪਲਵਲ ਜ਼ਿਲ੍ਹੇ ਦੇ ਇੱਕ ਨੌਜਵਾਨ ਨਾਲ ਜਲ ਸੈਨਾ ਵਿੱਚ ਨੌਕਰੀ ਦਿਵਾਉਣ ਦੇ ਬਹਾਨੇ ਛੇ ਲੱਖ ਦੀ ਠੱਗੀ ਮਾਰੀ ਗਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਪਹਿਲਾਂ ਉਸ ਨੂੰ ਮਲੇਸ਼ੀਆ ਫਿਰ ਦੁਬਈ ਅਤੇ ਥਾਈਲੈਂਡ ਭੇਜਣ ਦਾ ਵਾਅਦਾ ਕੀਤਾ। ਜਦੋਂ ਉਸ ਨੂੰ ਨੌਕਰੀ...
Advertisement
ਪਲਵਲ ਜ਼ਿਲ੍ਹੇ ਦੇ ਇੱਕ ਨੌਜਵਾਨ ਨਾਲ ਜਲ ਸੈਨਾ ਵਿੱਚ ਨੌਕਰੀ ਦਿਵਾਉਣ ਦੇ ਬਹਾਨੇ ਛੇ ਲੱਖ ਦੀ ਠੱਗੀ ਮਾਰੀ ਗਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਪਹਿਲਾਂ ਉਸ ਨੂੰ ਮਲੇਸ਼ੀਆ ਫਿਰ ਦੁਬਈ ਅਤੇ ਥਾਈਲੈਂਡ ਭੇਜਣ ਦਾ ਵਾਅਦਾ ਕੀਤਾ। ਜਦੋਂ ਉਸ ਨੂੰ ਨੌਕਰੀ ਨਹੀਂ ਮਿਲੀ ਤਾਂ ਏਜੰਟ ਉਸ ਨੂੰ ਮੁੰਬਈ ਵਿੱਚ ਛੱਡ ਕੇ ਭੱਜ ਗਿਆ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਦਧੌਤਾ ਦੇ ਰਹਿਣ ਵਾਲੇ ਸ਼ੁਭਮ ਨੇ ਪੁਲੀਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਫਰੀਦਾਬਾਦ ਦੇ ਸ਼ਾਹਜੀਪੁਰ ਦੇ ਰਹਿਣ ਵਾਲੇ ਬੰਟੀ ਨੇ ਮਈ 2025 ਵਿੱਚ ਉਸ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਸਦਾ ਜੀਜਾ ਭਾਰਤੀ ਜਲ ਸੈਨਾ ਵਿੱਚ ਇੱਕ ਸੀਨੀਅਰ ਅਧਿਕਾਰੀ ਹੈ ਅਤੇ ਉਹ ਆਸਾਨੀ ਨਾਲ ਜਲ ਸੈਨਾ ਵਿੱਚ ਨੌਕਰੀ ਦਿਵਾ ਸਕਦਾ ਹੈ। ਮੁਲਜ਼ਮ ਨੇ ਉਸ ਕੋਲੋਂ ਕੁੱਲ ਛੇ ਲੱਖ ਰੁਪਏ ਲਏ ਸਨ।
Advertisement
Advertisement
×

