ਸਿਰਸਾ: ਕਾਰ ਸਵਾਰ ਕਿਲੋ ਅਫ਼ੀਮ ਸਮੇਤ ਕਾਬੂ
ਪ੍ਰਭੂ ਦਿਆਲ ਸਿਰਸਾ, 7 ਜੁਲਾਈ ਪੁਲੀਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਗਸ਼ਤ ਦੌਰਾਨ ਨੈਸ਼ਨਲ ਹਾਈ ਵੇਅ ’ਤੇ ਸਥਿਤ ਭਾਵਦੀਨ ਟੌਲ ਪਲਾਜ਼ਾ ਨੇੜਿਓਂ ਹੋਂਡਾ ਸਿਟੀ ਕਾਰ ਸਵਾਰ ਵਿਅਕਤੀ ਤੋਂ ਇਕ ਕਿਲੋ ਦਸ ਗਰਾਮ ਅਫ਼ੀਮ ਫੜੀ ਹੈ। ਮੁਲਜ਼ਮ ਦੀ ਪਛਾਣ ਸੁਖਜਿੰਦਰ ਸਿੰਘ...
Advertisement
ਪ੍ਰਭੂ ਦਿਆਲ
ਸਿਰਸਾ, 7 ਜੁਲਾਈ
Advertisement
ਪੁਲੀਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਗਸ਼ਤ ਦੌਰਾਨ ਨੈਸ਼ਨਲ ਹਾਈ ਵੇਅ ’ਤੇ ਸਥਿਤ ਭਾਵਦੀਨ ਟੌਲ ਪਲਾਜ਼ਾ ਨੇੜਿਓਂ ਹੋਂਡਾ ਸਿਟੀ ਕਾਰ ਸਵਾਰ ਵਿਅਕਤੀ ਤੋਂ ਇਕ ਕਿਲੋ ਦਸ ਗਰਾਮ ਅਫ਼ੀਮ ਫੜੀ ਹੈ। ਮੁਲਜ਼ਮ ਦੀ ਪਛਾਣ ਸੁਖਜਿੰਦਰ ਸਿੰਘ ਉਰਫ ਬੱਬੂ ਵਾਸੀ ਗੋਬਿੰਦ ਨਗਰ ਫਤਿਹਾਬਾਦ ਵਜੋਂ ਕੀਤੀ ਗਈ ਹੈ। ਡੀਐੱਸਪੀ ਜਗਤ ਸਿੰਘ ਮੋਰ ਨੇ ਦੱਸਿਆ ਹੈ ਕਿ ਪੁਲੀਸ ਦੀ ਟੀਮ ਨੈਸ਼ਨਲ ਹਾਈਵੇਅ ’ਤੇ ਗਸ਼ਤ ਕਰ ਰਹੀ ਸੀ ਤਾਂ ਇਸੇ ਦੌਰਾਨ ਕਾਰ ਫਤਿਹਾਬਾਦ ਵੱਲੋਂ ਆ ਰਹੀ ਸੀ, ਜਦੋਂ ਕਾਰ ਸਵਾਰ ਨੇ ਸਾਹਮਣੇ ਪੁਲੀਸ ਨੂੰ ਵੇਖਿਆ ਤਾਂ ਉਹ ਆਪਣੀ ਕਾਰ ਮੋੜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲੀਸ ਨੇ ਨੂੰ ਰੋਕ ਲਿਆ। ਪੁਲੀਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ ’ਚੋਂ ਅਫ਼ੀਮ ਬਰਾਮਦ ਹੋਈ, ਜਿਹੜੀ ਜੋਖਣ ’ਤੇ ਇਕ ਕਿਲੋ 10 ਗਰਾਮ ਬਣੀ। ਮੁਲਜ਼ਮ ਖ਼ਿਲਾਫ਼ ਡਿੰਗ ਥਾਣੇ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।
Advertisement
×