ਪਿੰਡ ਸੰਘੋਰ ਵਿੱਚ ਸਫ਼ਾਈ ਮੁਹਿੰਮ ਤਹਿਤ ਸੇਵਾ ਪੰਦਰਵਾੜਾ ਸ਼ੁਰੂ
ਹਰਿਆਣਾ ਰਾਜ ਬਾਲ ਵਿਕਾਸ ਪਰਿਸ਼ਦ ਦੀ ਉਪ ਚੇਅਰਪਰਸਨ ਸੁਮਨ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ’ਤੇ ਪਿੰਡ ਸੰਘੋਰ ਵਿਚ ਸਫਾਈ ਮੁਹਿੰਮ ਸ਼ੁਰੂ ਕੀਤੀ ਸੇਵਾ ਪੰਦਰਵਾੜੇ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂਂ ਪਿੰਡ ਵਾਸੀਆਂ, ਭਾਜਪਾ ਵਰਕਰਾਂ ਨਾਲ ਮਿਲ ਕੇ ਪਿੰਡ ਦੀਆਂ ਗਲੀਆਂ, ਨਾਲੀਆਂ, ਧਾਰਮਿਕ ਅਤੇ ਜਨਤਕ ਥਾਵਾਂ ਦੀ ਸਫਾਈ ਕੀਤੀ।
ਇਸ ਮੌਕੇ ਉਨ੍ਹਾਂਂ ਕਿਹਾ ਕਿ ਜਦੋਂ ਹਰ ਨਾਗਰਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੇ ਗਏ ਸੱਵਛ ਅਭਿਆਨ ਦਾ ਸਮਰਥਨ ਕਰਨ ਵਿਚ ਸ਼ਾਮਲ ਹੁੰਦਾ ਹੈ ਤਾਂ ਹੀ ਦੇਸ਼ ਤੇ ਸੂਬਾ ਸਿਹਤਮੰਦ ਅਤੇ ਸੁੰਦਰ ਬਣ ਸਕਦਾ ਹੈ। ਉਨ੍ਹਾਂਂ ਕਿਹਾ ਕਿ ਸਾਫ ਸੁਥਰਾ ਵਾਤਾਵਰਨ ਸਿਹਤਮੰਦ ਜੀਵਨ ਦੀ ਨੀਂਹ ਹੈ ਅਤੇ ਲੋਕਾਂ ਨੂੰ ਸਫਾਈ ਨੂੰ ਰੂਟੀਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਹਲਕੇ ਦੇ ਆਪਣੇ ਘਰਾਂ, ਮੁਹੱਲਿਆਂ, ਪਿੰਡਾਂ ਅਤੇ ਸ਼ਹਿਰਾਂ ਨੂੰ ਸਾਫ ਕਰਨ, ਸਫਾਈ ਮੁਹਿੰਮ ਨੂੰ ਨੰਬਰ ਇਕ ਬਣਾਉਣ ਅਤੇ ਮੁਹਿੰਮ ਨੂੰ ਹਰ ਨਾਗਰਿਕ ਤੱਕ ਪਹੁੰਚਾਉਣ। ਉਨ੍ਹਾਂਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਸਫ਼ਾਈ ਮੁਹਿੰਮ ਵਿੱਚ ਜਿੱਥੇ ਉਨ੍ਹਾਂ ਖੁਦ ਮੁਹੱਲਿਆਂ ਦੀ ਸਫ਼ਾਈ ਕੀਤੀ ਉੱਥੇ ਹੀ ਉਨ੍ਹਾਂ ਨਾਲ ਮੌਜੂਦ ਹੋਰ ਅਧਿਕਾਰੀਆਂ ਨੇ ਵੀ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਆਪੋ-ਆਪਣਾ ਯਾਗਦਾਨ ਪਾਇਆ।
ਸਫ਼ਾਈ ਮੁਹਿੰਮ ਦੇ ਅੰਤ ਵਿਚ ਸੁਮਨ ਸੈਣੀ ਨੇ ਸਾਰੇ ਵਾਲੰਟੀਅਰਾਂ ਦਾ ਧੰੰਨਵਾਦ ਕੀਤਾ ਅਤੇ ਕਿਹਾ ਕਿ ਇਹ ਪਹਿਲ ਸਮਾਜ ਵਿਚ ਜਾਗਰੂਕਤਾ ਫੈਲਾਉਣ ਅਤੇ ਸਫਾਈ ਨੂੰ ਉਤਸ਼ਾਹਿਤ ਕਰਨ ਲਈ ਇਕ ਮਹੱਤਵਪੂਰਨ ਕਦਮ ਹੈ। ਪਿੰਡ ਦੇ ਨੌਜਵਾਨਾਂ ਅਤੇ ਔਰਤਾਂ ਨੇ ਸੰਕਲਪ ਲਿਆ ਕਿ ਉਹ ਵੀ ਸਫਾਈ ਦੇ ਕੰਮ ਵਿਚ ਯੋਗਦਾਨ ਪਾਉਣਗੇ ਤੇ ਪਿੰਡ ਨੂੰ ਸਾਫ ਰੱਖਣਗੇ। ਇਸ ਮੌਕੇ ਸ਼ੂਗਰ ਫੈਡ ਦੇ ਚੇਅਰਮੈਨ ਧਰਮਬੀਰ ਡਾਗਰ, ਮੁੱਖ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਤੁਸ਼ਾਰ ਸੈਣੀ, ਭਾਜਪਾ ਮੰਡਲ ਪ੍ਰਧਾਨ ਵਿਕਾਸ ਸ਼ਰਮਾ, ਨਰਿੰਦਰ ਦਬਖੇਡਾ, ਰੀਨਾ ਸੈਣੀ, ਚੰਦਰਕਾਂਤਾਂ, ਨੇਹਾ ਸੈਣੀ, ਸਤਬੀਰ ਮੰਗੋਲੀ, ਗੁਰਨਾਮ ਗਜਲਾਣਾ, ਕੌਸ਼ਲ ਸੈਣੀ,
ਬਖਤਾਵਰ ਸਿੰਘ, ਰਿੰਕੂ ਸੰਘੋਰ, ਪ੍ਰਦੀਪ ਬਿੰਟ ਆਦਿ ਤੋਂ ਇਲਾਵਾ ਭਾਜਪਾ ਵਰਕਰ, ਪਿੰਡ ਵਾਸੀ ਅਤੇ ਕਈ ਪਤਵੰਤੇ ਮੌਜੂਦ ਸਨ।