ਪਾਣੀ ਦਾ ਮੀਟਰ ਚੋਰੀ ਕਰਨ ਦੇ ਦੋਸ਼ ਹੇਠ ਜੇਲ੍ਹ ਭੇਜਿਆ
ਪੀਪੀ ਵਰਮਾ ਪੰਚਕੂਲਾ, 10 ਜੁਲਾਈ ਪਿੰਜੌਰ ਥਾਣਾ ਪੁਲੀਸ ਨੇ ਘਰ ਦੇ ਬਾਹਰ ਲਗਾਏ ਗਏ ਪਾਣੀ ਦੇ ਮੀਟਰ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਬੰਗਲਾ ਬਸਤੀ ਰੱਤਾਪੁਰ ਕਲੋਨੀ ਪਿੰਜੌਰ ਦੇ ਰਹਿਣ ਵਾਲੇ ਵਿਸ਼ਾਲ (20) ਤੋਂ 10...
Advertisement
ਪੀਪੀ ਵਰਮਾ
ਪੰਚਕੂਲਾ, 10 ਜੁਲਾਈ
Advertisement
ਪਿੰਜੌਰ ਥਾਣਾ ਪੁਲੀਸ ਨੇ ਘਰ ਦੇ ਬਾਹਰ ਲਗਾਏ ਗਏ ਪਾਣੀ ਦੇ ਮੀਟਰ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਬੰਗਲਾ ਬਸਤੀ ਰੱਤਾਪੁਰ ਕਲੋਨੀ ਪਿੰਜੌਰ ਦੇ ਰਹਿਣ ਵਾਲੇ ਵਿਸ਼ਾਲ (20) ਤੋਂ 10 ਮੀਟਰ ਅਤੇ ਅਪਰਾਧ ਵਿੱਚ ਵਰਤਿਆ ਗਿਆ ਸਾਈਕਲ ਬਰਾਮਦ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੇ ਪਿਛਲੇ ਹਫ਼ਤੇ ਮਾਡਲ ਟਾਊਨ ਅਤੇ ਧਰਮਪੁਰ ਕਲੋਨੀ ਦੇ ਦੋ ਵੱਖ-ਵੱਖ ਘਰਾਂ ਤੋਂ ਪਾਣੀ ਦੇ ਮੀਟਰ ਚੋਰੀ ਕੀਤੇ ਸਨ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਰੇਲਵੇ ਫਾਟਕ ਨੇੜੇ ਇੱਕ ਕਬਾੜ ਡੀਲਰ ਨੂੰ 1700 ਰੁਪਏ ਵਿੱਚ ਵੇਚ ਦਿੱਤਾ ਅਤੇ ਨਸ਼ੀਲੇ ਪਦਾਰਥ ਖਰੀਦੇ। ਪੁਲੀਸ ਨੇ ਕਬਾੜ ਦੀ ਦੁਕਾਨ ਤੋਂ ਚੋਰੀ ਕੀਤੇ 10 ਪਾਣੀ ਦੇ ਮੀਟਰ ਬਰਾਮਦ ਕੀਤੇ ਹਨ।
Advertisement
×