ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੈਕਟਰ 23 ਪੰਚਕੂਲਾ ਚੌਕ ਦਾ ਨਾਮ ਦੀਨਬੰਧੂ ਸਰ ਛੋਟੂ ਰਾਮ ਦੇ ਨਾਮ ਤੇ ਰੱਖਿਆ ਹੈ ਅਤੇ ਇਸ ਚੌਕ ’ਤੇ ਉਨ੍ਹਾਂ ਦੀਆਂ ਤਿੰਨ ਤਖ਼ਤੀਆਂ ਲਗਾਈਆਂ ਗਈਆਂ ਹਨ। ਟ੍ਰਾਈਸਿਟੀ ਜਾਟ ਸਭਾ ਦੇ ਸਾਰੇ ਅਹੁਦੇਦਾਰਾਂ, ਮਹਿੰਦਰ ਸਾਂਗਵਾਨ ਨੇ ਐੱਚਐੱਸਵੀਪੀ ਦਫ਼ਤਰ ਵਿੱਚ ਅਰਜ਼ੀ ਸੌਂਪ ਕੇ ਇਸ ਦੀ ਪੈਰਵੀ ਕੀਤੀ ਅਤੇ ਸਭਾ ਨੂੰ ਪਿਛਲੇ ਮਹੀਨੇ ਹਰਿਆਣਾ ਦੇ ਮੁੱਖ ਮੰਤਰੀ ਦੁਆਰਾ ਮਨਜ਼ੂਰੀ ਦਿੱਤੀ ਗਈ। ਸਰ ਛੋਟੂ ਰਾਮ ਕਿਸਾਨ ਨੇਤਾ ਸਨ ਅਤੇ ਉਨ੍ਹਾਂ ਕਈ ਸੰਸਥਾਵਾਂ ਖੋਲ੍ਹੀਆਂ ਗਈਆਂ। ਇਸ ਮੌਕੇ ਆਈਟੀਬੀਪੀ ਦੇ ਸਾਬਕਾ ਆਈਜੀ ਈਸਵਰ ਸਿੰਘ ਦੂਹਨ ਅਤੇ ਜਾਟ ਸਭਾ ਦੇ ਕਈ ਉੱਚ ਆਹੁਦੇਦਾਰ ਸ਼ਾਮਲ ਸਨ।