ਐੱਸਡੀਐੱਮ ਸੁਰਿੰਦਰ ਸਿੰਘ ਨੇ ਅਹੁਦਾ ਸੰਭਾਲਿਆ
ਸੁਰੇਂਦਰ ਸਿੰਘ (ਐੱਚਸੀਐੱਸ) ਨੇ ਸਬ ਡਿਵੀਜ਼ਨਲ ਅਫਸਰ (ਸਿਵਲ) ਰਤੀਆ ਵਜੋਂ ਚਾਰਜ ਸੰਭਾਲ ਲਿਆ ਹੈ। ਉਹ 2019 ਬੈਚ ਦੇ ਐੱਚਸੀਐੱਸ ਅਫਸਰ ਹਨ। ਇਸ ਤੋਂ ਪਹਿਲਾਂ ਉਹ ਰੇਵਾੜੀ ਵਿੱਚ ਕੰਮ ਕਰ ਰਹੇ ਸਨ। ਮਿੰਨੀ ਸਕੱਤਰੇਤ ਸਥਿਤ ਦਫ਼ਤਰ ਵਿੱਚ ਨਵ-ਨਿਯੁਕਤ ਐੱਸਡੀਐੱਮ ਸੁਰਿੰਦਰ ਸਿੰਘ...
Advertisement
ਸੁਰੇਂਦਰ ਸਿੰਘ (ਐੱਚਸੀਐੱਸ) ਨੇ ਸਬ ਡਿਵੀਜ਼ਨਲ ਅਫਸਰ (ਸਿਵਲ) ਰਤੀਆ ਵਜੋਂ ਚਾਰਜ ਸੰਭਾਲ ਲਿਆ ਹੈ। ਉਹ 2019 ਬੈਚ ਦੇ ਐੱਚਸੀਐੱਸ ਅਫਸਰ ਹਨ। ਇਸ ਤੋਂ ਪਹਿਲਾਂ ਉਹ ਰੇਵਾੜੀ ਵਿੱਚ ਕੰਮ ਕਰ ਰਹੇ ਸਨ। ਮਿੰਨੀ ਸਕੱਤਰੇਤ ਸਥਿਤ ਦਫ਼ਤਰ ਵਿੱਚ ਨਵ-ਨਿਯੁਕਤ ਐੱਸਡੀਐੱਮ ਸੁਰਿੰਦਰ ਸਿੰਘ ਦੇ ਆਉਣ ’ਤੇ ਨਾਇਬ ਤਹਿਸੀਲਦਾਰ ਅਤੇ ਕਾਨੂੰਨਗੋ ਨੇ ਉਨ੍ਹਾਂ ਦਾ ਸਵਾਗਤ ਕੀਤਾ। ਨਵ-ਨਿਯੁਕਤ ਐੱਸਡੀਐੱਮ ਨੇ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ, ਕਾਨੂੰਨਗੋ ਪ੍ਰਿਥਵੀਰਾਜ ਅਤੇ ਸਮੂਹ ਪਟਵਾਰੀ ਹਾਜ਼ਰ ਸਨ। ਉਨ੍ਹਾਂ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਅਪੀਲ ਕੀਤੀ।
Advertisement
Advertisement
×