ਐੱਸਡੀਐਮ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ
ਪੱਤਰ ਪ੍ਰੇਰਕ ਨਰਾਇਣਗੜ੍ਹ, 16 ਜੂਨ ਐਸਡੀਐਮ ਸ਼ਿਵਜੀਤ ਭਾਰਤੀ ਨੇ ਅੱਜ ਹੜ੍ਹ ਕੰਟਰੋਲ ਅਤੇ ਐਮਰਜੈਂਸੀ ਪ੍ਰਬੰਧਨ ਸਬੰਧੀ ਵੱਖ-ਵੱਖ ਸਬ-ਡਿਵੀਜ਼ਨ ਪੱਧਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸੰਭਾਵੀ ਮੀਂਹ ਅਤੇ ਹੜ੍ਹ ਦੇ ਮੱਦੇਨਜ਼ਰ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਸਬੰਧਤ...
Advertisement
ਪੱਤਰ ਪ੍ਰੇਰਕ
ਨਰਾਇਣਗੜ੍ਹ, 16 ਜੂਨ
Advertisement
ਐਸਡੀਐਮ ਸ਼ਿਵਜੀਤ ਭਾਰਤੀ ਨੇ ਅੱਜ ਹੜ੍ਹ ਕੰਟਰੋਲ ਅਤੇ ਐਮਰਜੈਂਸੀ ਪ੍ਰਬੰਧਨ ਸਬੰਧੀ ਵੱਖ-ਵੱਖ ਸਬ-ਡਿਵੀਜ਼ਨ ਪੱਧਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸੰਭਾਵੀ ਮੀਂਹ ਅਤੇ ਹੜ੍ਹ ਦੇ ਮੱਦੇਨਜ਼ਰ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਸਬੰਧਤ ਵਿਭਾਗਾਂ ਨੂੰ ਚੌਕਸੀ ਅਤੇ ਤੁਰੰਤ ਕਾਰਵਾਈ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨ੍ਹਾਂ ਮਾਲ ਵਿਭਾਗ, ਪੰਚਾਇਤ ਵਿਭਾਗ, ਐਨਐਚਏਆਈ, ਸਿੰਚਾਈ ਵਿਭਾਗ, ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ), ਜਨ ਸਿਹਤ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਨਾਇਬ ਤਹਿਸੀਲਦਾਰ ਨਰਾਇਣਗੜ੍ਹ ਸੰਜੀਵ ਅੱਤਰੀ, ਨਾਇਬ ਤਹਿਸੀਲਦਾਰ ਸ਼ਹਿਜ਼ਾਦਪੁਰ ਅਮਿਤ ਵਰਮਾ, ਬੀਡੀਪੀਓ ਜੋਗੇਸ਼ ਕੁਮਾਰ, ਸਟੈਨੋ ਨਵੀਨ ਸੈਣੀ ਮੌਜੂਦ ਸਨ।
Advertisement
×