ਸੀਨੀਅਰ ਸਿਟੀਜ਼ਨ ਹੋਮ ਵਿੱਚ ਬੂਟੇ ਲਾਏ
ਸ਼ੁੱਧ ਵਾਤਾਵਰਨ ਮੁਹਿੰਮ ਤਹਿਤ ਸੀਨੀਅਰ ਸਿਟੀਜ਼ਨ ਵੈਲਫੇਅਰ ਟਰੱਸਟ ਦੇ ਮੈਂਬਰਾਂ ਨੇ ਅੱਜ ਸਥਾਨਕ ਨਿਰਮਾਣ ਅਧੀਨ ਸੀਨੀਅਰ ਸਿਟੀਜ਼ਨ ਹੋਮ ਵਿੱਚ ਬੂਟੇ ਲਗਾਏ। ਇਹ ਜਾਣਕਾਰੀ ਦਿੰਦੇ ਹੋਏ ਪ੍ਰਾਜੈਕਟ ਅਫਸਰ ਗੋਪਾਲ ਚੰਦ ਕੁਲੇਰੀਅਨ ਨੇ ਦੱਸਿਆ ਕਿ ਪਹਿਲਾਂ ਵੀ ਇੱਥੇ ਦੋ ਪੜਾਵਾਂ ਵਿੱਚ ਛਾਂਦਾਰ,...
Advertisement
ਸ਼ੁੱਧ ਵਾਤਾਵਰਨ ਮੁਹਿੰਮ ਤਹਿਤ ਸੀਨੀਅਰ ਸਿਟੀਜ਼ਨ ਵੈਲਫੇਅਰ ਟਰੱਸਟ ਦੇ ਮੈਂਬਰਾਂ ਨੇ ਅੱਜ ਸਥਾਨਕ ਨਿਰਮਾਣ ਅਧੀਨ ਸੀਨੀਅਰ ਸਿਟੀਜ਼ਨ ਹੋਮ ਵਿੱਚ ਬੂਟੇ ਲਗਾਏ। ਇਹ ਜਾਣਕਾਰੀ ਦਿੰਦੇ ਹੋਏ ਪ੍ਰਾਜੈਕਟ ਅਫਸਰ ਗੋਪਾਲ ਚੰਦ ਕੁਲੇਰੀਅਨ ਨੇ ਦੱਸਿਆ ਕਿ ਪਹਿਲਾਂ ਵੀ ਇੱਥੇ ਦੋ ਪੜਾਵਾਂ ਵਿੱਚ ਛਾਂਦਾਰ, ਫੁੱਲਦਾਰ ਅਤੇ ਫਲਦਾਰ ਪੌਦੇ ਲਗਾਏ ਗਏ ਹਨ। ਅੱਜ ਸਵੇਰੇ ਵੀ ਮੈਂਬਰਾਂ ਵੱਲੋਂ ਇੱਥੇ 25 ਫੁੱਲਦਾਰ ਪੌਦੇ ਲਗਾਏ ਗਏ। ਇਸ ਮੌਕੇ ਤੇਜਿੰਦਰ ਸਿੰਘ ਔਜਲਾ, ਡਾ. ਨਰੇਸ਼ ਗੋਇਲ, ਡਾ. ਸੋਮ ਗੋਇਲ, ਗੁਰਨਾਮ ਸਿੰਘ ਤੇਲੀਵਾੜਾ, ਮਾਸਟਰ ਮੇਜਰ ਸਿੰਘ, ਚਿੱਤਰਕਾਰ ਕ੍ਰਿਸ਼ਨ ਸਿੰਘ, ਸੁਰੇਸ਼ ਜਿੰਦਲ, ਧਰਮਪਾਲ ਕਾਨੂੰਨਗੋ, ਸੁਰੇਸ਼ ਜੈਨ ਅਤੇ ਕੰਵਲਜੀਤ ਸਿੰਘ ਚਾਵਲਾ ਵਰਗੇ ਮੈਂਬਰ ਮੌਜੂਦ ਸਨ।
Advertisement
Advertisement
×