ਸੈਂਡ ਆਰਟ ਮਿਊਜ਼ਿਕ ਸ਼ੋਅ ਅੱਜ ਤੋਂ
ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਕਿ ਹਰਿਆਣਾ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਰੇਤ ਕਲਾ ਸੰਗੀਤਕ ਸ਼ੋਅ ਦੀ ਲੜੀ ਵੱਖ-ਵੱਖ ਸ਼ਹਿਰਾਂ ਵਿਚ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸ਼ੋਅ 11 ਨਵੰਬਰ...
Advertisement
ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਕਿ ਹਰਿਆਣਾ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਰੇਤ ਕਲਾ ਸੰਗੀਤਕ ਸ਼ੋਅ ਦੀ ਲੜੀ ਵੱਖ-ਵੱਖ ਸ਼ਹਿਰਾਂ ਵਿਚ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸ਼ੋਅ 11 ਨਵੰਬਰ ਨੂੰ ਪਿੰਜੌਰ, ਪੰਚਕੂਲਾ, 13 ਨਵੰਬਰ ਨੂੰ ਨਾਢਾ ਸਾਹਿਬ , 14 ਨਵੰਬਰ ਨੂੰ ਗੁਰੂਗ੍ਰਾਮ, 18 ਨਵੰਬਰ ਨੂੰ ਕਪਾਲ ਮੋਚਨ ਤੇ 24 ਤੇ 25 ਨਵੰਬਰ ਨੂੰ ਕੁਰੂਕਸ਼ੇਤਰ ਵਿਚ ਸੈਂਡ ਆਰਟ ਮਿਊਜ਼ਿਕ ਸ਼ੋਅ ਕਰਵਾਏ ਜਾਣਗੇ ਅਤੇ ਗੁਰੂ ਤੇਗ ਬਹਾਦਰ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਸ਼ੇਸ਼ ਪ੍ਰੋਗਰਾਮ 25 ਨਵੰਬਰ ਤਕ ਜ਼ਿਲ੍ਹੇ ਵਿਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਵ ਧਰਮ ਸੰਮੇਲਨ 24 ਨਵੰਬਰ ਨੂੰ ਕੁਰੂਕਸ਼ੇਤਰ ਵਿਚ ਕੀਤਾ ਜਾਵੇਗਾ।
Advertisement
Advertisement
×

