‘ਸਖੀ ਫਾਊਂਡੇਸ਼ਨ’ ਨੇ ਤੀਆਂ ਮਨਾਈਆਂ
ਸਖੀ ਫਾਊਂਡੇਸ਼ਨ ਨੇ ਸੌਂਦਰਿਆ ਰਿਜ਼ੋਰਟ ਵਿੱਚ ਤੀਆਂ ਦੇ ਤਿਉਹਾਰ ਪ੍ਰੋਗਰਾਮ ਕਰਵਾਇਆ। ਸਮਾਗਮ ਵਿੱਚ ਔਰਤਾਂ ਨੇ ਰੈਂਪ, ਗੇਮ ਜ਼ੋਨ, ਫੂਡ ਜ਼ੋਨ, ਸੈਲਫੀ ਪੁਆਇੰਟ, ਸ਼ਾਪਿੰਗ ਸਟਾਲ ਲਗਾਏ ਗਏ ਅਤੇ ਢੋਲ ਦੀ ਤਾਲ ਤੇ ਰਵਾਇਤੀ ਗੀਤ ਉਤਸ਼ਾਹ ਨਾਲ ਗਾਏ। ਸਮਾਗਮ ਵਿੱਚ ਸਾਬਕਾ ਮੰਤਰੀ...
Advertisement
ਸਖੀ ਫਾਊਂਡੇਸ਼ਨ ਨੇ ਸੌਂਦਰਿਆ ਰਿਜ਼ੋਰਟ ਵਿੱਚ ਤੀਆਂ ਦੇ ਤਿਉਹਾਰ ਪ੍ਰੋਗਰਾਮ ਕਰਵਾਇਆ। ਸਮਾਗਮ ਵਿੱਚ ਔਰਤਾਂ ਨੇ ਰੈਂਪ, ਗੇਮ ਜ਼ੋਨ, ਫੂਡ ਜ਼ੋਨ, ਸੈਲਫੀ ਪੁਆਇੰਟ, ਸ਼ਾਪਿੰਗ ਸਟਾਲ ਲਗਾਏ ਗਏ ਅਤੇ ਢੋਲ ਦੀ ਤਾਲ ਤੇ ਰਵਾਇਤੀ ਗੀਤ ਉਤਸ਼ਾਹ ਨਾਲ ਗਾਏ। ਸਮਾਗਮ ਵਿੱਚ ਸਾਬਕਾ ਮੰਤਰੀ ਕੰਵਰਪਾਲ ਗੁੱਜਰ, ਵਿਧਾਇਕ ਘਣਸ਼ਿਆਮ ਦਾਸ ਅਰੋੜਾ ਮੁੱਖ ਮਹਿਮਾਨ ਸਨ। ਭਾਜਪਾ ਸੂਬਾ ਉਪ ਪ੍ਰਧਾਨ ਬੰਤੋ ਕਟਾਰੀਆ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਮੇਅਰ ਸੁਮਨ ਬਾਹਮਣੀ, ਸਾਬਕਾ ਮੇਅਰ ਮਦਨ ਚੌਹਾਨ ਨੇ ਵੀ ਸ਼ਿਰਕਤ ਕੀਤੀ ਅਤੇ ਸਾਰਿਆਂ ਨੂੰ ਸਾਵਣ ਅਤੇ ਤੀਜ ਤਿਉਹਾਰ ਦੀ ਵਧਾਈ ਦਿੱਤੀ। ਸਾਰੇ ਪਤਵੰਤਿਆਂ ਨੇ ਕਿਹਾ ਕਿ ਸਖੀ ਫਾਊਂਡੇਸ਼ਨ ਸਮਾਜ ਵਿੱਚ ਔਰਤਾਂ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੀ ਹੈ। ਅਜਿਹੇ ਸਮਾਗਮਾਂ ਨਾਲ ਸਾਡਾ ਸਮਾਜ ਰੀਤੀ-ਰਿਵਾਜਾਂ ਅਤੇ ਤਿਉਹਾਰਾਂ ਨਾਲ ਜੁੜਿਆ ਰਹਿੰਦਾ ਹੈ।
Advertisement
Advertisement
×