ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਵੇਂ ਨਿਯੁਕਤ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡਦਿਆਂ ਕਿਹਾ ਕਿ ਹਰਿਆਣਾ ਰਾਜ ਹਰ ਖੇਤਰ ਵਿੱਚ ਨਵੀਂਆਂ ਉਚਾਈਆਂ ਨੂੰ ਛੂ ਰਿਹਾ ਹੈ। ਉਹਨਾਂ ਕਿਹਾ ਇਹ ਸਫ਼ਲਤਾ ਕੇਵਲ ਨੀਤੀ ਨਿਰਮਾਤਾ ਦੀ ਨਹੀਂ ਸਗੋਂ ਨੌਜਵਾਨਾਂ ਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਨਵੀਂ ਸੋਚ ਅਤੇ ਨਵੀਂ ਊਰਜਾ ਨਾਲ ਭੂਰਪੂਰ ਭਰਿਆ ਹੈ। ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਨਵੀਂ ਨੀਤੀਆਂ ਨੂੰ ਅਪਣਾ ਕੇ ਅੱਜ ਨਿਯੁਕਤੀ ਪੱਤਰ ਲੈਣ ਵਾਲੇ ਨਵੇਂ ਮੁਲਾਜ਼ਮ ਇਮਾਨਦਾਰੀ ਅਤੇ ਪਾਰਦਰਸ਼ੀਤਾ ਨਾਲ ਜ਼ਮੀਨੀ ਪੱਧਰ ’ਤੇ ਕੰਮ ਕਰਨਗੇ।