ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਜੁਲਾਈ
ਅੱਜ ਗੁਰੂ ਪੂਰਨਿਮਾ ਦੇ ਸ਼ੁਭ ਮੌਕੇ ਸਥਾਨਕ ਰੋਟਰੀ ਕਲੱਬ ਵਲੋਂ ਹਿੰਦੁਸਤਾਨ ਪੈਟਰੌਲੀਅਮ ਸੁਰਿੰਦਰ ਨਾਥ ਸ਼ਰਵਣ ਕੁਮਾਰ ਤੇ ਨਿਰੰਕਾਰੀ ਭਵਨ ਜੀਟੀ ਰੋਡ ’ਤੇ ਸਮਾਗਮ ਕੀਤਾ ਗਿਆ। ਇਸ ਵਿਚ 100 ਤੋਂ ਵੱਧ ਰਿਕਸ਼ਾ ਚਾਲਕਾਂ ਨੂੰ ਤੌਲੀਏ, ਪਾਣੀ ਦੀਆਂ ਬੋਤਲਾਂ ਤੇ ਫਲ ਵੰਡੇ ਗਏ। ਇਸ ਦੇ ਨਾਲ ਹੀ ਪੜ੍ਹਨ ਵਾਲੇ ਲੋੜਵੰਦ ਬੱਚਿਆਂ ਨੂੰ ਵਿਦਿਅਕ ਸਮੱਗਰੀ ਵਜੋਂ ਕਾਪੀਆਂ ਵੀ ਵੰਡੀਆਂ ਗਈਆਂ। ਇਸ ਮੌਕੇ ਬਤੌਰ ਮੁੱਖ ਮਹਿਮਾਨ ਡਾ. ਮੁਕੇਸ਼ ਦੂਆ ਜੋ ਸਰਦਾਰ ਚੰਨਣ ਸਿੰਘ ਘੁੰਮਣ ਐਜੂਕੇਸ਼ਨ ਕਾਲਜ ਵਿਚ ਬਤੌਰ ਸਹਾਇਕ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ ਨੇ ਸ਼ਿਰਕਤ ਕੀਤੀ। ਰੋਟਰੀ ਸਲਾਹਕਾਰ ਰਾਜ ਕੁਮਾਰ ਗਰਗ ਨੇ ਕਿਹਾ ਕਿ ਰੋਟਰੀ ਕਲੱਬ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦਾ ਹੈ। ਰੋਟਰੀ ਦੇ ਸਹਾਇਕ ਗਵਰਨਰ ਐੱਸਐੱਸ ਆਹੂਜਾ ਨੇ ਰੋਟਰੀ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰੋਟਰੀ ਇਕ ਅੰਤਰਰਾਸ਼ਟਰੀ ਸੰਸਥਾ ਹੈ। ਉਨ੍ਹਾਂ ਕਿਹਾ ਕਿ ਗੁਰੂ ਪੂਰਨਿਮਾ ਨਾ ਸਿਰਫ ਗਿਆਨ ਤੇ ਸਤਿਕਾਰ ਦਾ ਪ੍ਰਤੀਕ ਹੈ ਸਗੋਂ ਸੇਵਾ ਭਾਵਨਾ ਤੇ ਸਹਿਯੋਗ ਨੂੰ ਵੀ ਦਰਸਾਉਂਦੀ ਹੈ। ਰੋਟਰੀ ਕਲੱਬ ਦੇ ਪ੍ਰਧਾਨ ਡਾ. ਆਰਐੱਸ ਘੁੰਮਣ ਨੇ ਕਿਹਾ ਕਿ ਰੋਟਰੀ ਕਲੱਬ ਸ਼ਾਹਬਾਦ ਸਮਾਜ ਦੀ ਭਲਾਈ ਲਈ ਸੇਵਾ ਦੇ ਕਾਰਜ ਕਰਦਾ ਰਹਿੰਦਾ ਹੈ ਤੇ ਕਰਦਾ ਹੀ ਰਹੇਗਾ। ਰੋਟਰੀ ਸਕੱਤਰ ਵਿਕਰਮ ਗੁਪਤਾ ਨੇ ਮੁੱਖ ਮਹਿਮਾਨ ਤੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੌਟੇਰੀਆਨ ਵਰਿੰਦਰ ਠੁਕਰਾਲ, ਪ੍ਰਿਤਪਾਲ ਸਿੰਘ ਢਿੱਲੋਂ, ਸੰਦੀਪ ਰਿਸ਼ੀ, ਮਹੇਸ਼ ਗੋਇਲ, ਰਾਜੇਸ਼ ਜੈਨ, ਹਿੰਮਾਂਸ਼ੂ ਅਰੋੜਾ, ਦੀਪਕ ਗਾਂਧੀ ਮੌਜੂਦ ਸਨ।