ਪੁਲੀਸ ਮੁਕਾਬਲੇ ਮਗਰੋਂ ਲੁਟੇਰਾ ਕਾਬੂ
ਪੱਤਰ ਪ੍ਰੇਰਕ ਨਵੀਂ ਦਿੱਲੀ, 27 ਜੂਨ ਦਿੱਲੀ ਪੁਲੀਸ ਨੇ ਰਾਜੌਰੀ ਗਾਰਡਨ ਖੇਤਰ ਵਿੱਚ ਲੁੱਟ-ਖੋਹ ਸਮੇਤ ਪੰਜਾਹ ਦੇ ਕਰੀਬ ਮਾਮਲਿਆਂ ਵਿੱਚ ਲੋੜੀਂਦੇ ਮੁਲਜ਼ਮ ਨੂੰ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਸੰਜੇ ਗਾਂਧੀ ਪਸ਼ੂ ਹਸਪਤਾਲ ਦੇ ਪਿੱਛੇ ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ...
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੂਨ
Advertisement
ਦਿੱਲੀ ਪੁਲੀਸ ਨੇ ਰਾਜੌਰੀ ਗਾਰਡਨ ਖੇਤਰ ਵਿੱਚ ਲੁੱਟ-ਖੋਹ ਸਮੇਤ ਪੰਜਾਹ ਦੇ ਕਰੀਬ ਮਾਮਲਿਆਂ ਵਿੱਚ ਲੋੜੀਂਦੇ ਮੁਲਜ਼ਮ ਨੂੰ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਸੰਜੇ ਗਾਂਧੀ ਪਸ਼ੂ ਹਸਪਤਾਲ ਦੇ ਪਿੱਛੇ ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ’ਚ ਗੋਲੀ ਲੱਗ ਗਈ ਤੇ ਉਸ ਨੂੰ ਪੁਲੀਸ ਨੇ ਕਾਬੂ ਕਰ ਲਿਆ। ਪੁਲੀਸ ਅਨੁਸਾਰ ਮੁਲਜ਼ਮ ਦੀ ਪਛਾਣ ਵਿਨੈ (36) ਵਾਸੀ ਨਜ਼ਫਗੜ੍ਹ ਦੇ ਸੁਲਤਾਨ ਗਾਰਡਨ ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਖਿਲਾਫ 56 ਮਾਮਲੇ ਦਰਜ ਹਨ। ਈ-ਜੇਲ੍ਹ ਰਿਕਾਰਡ ਦੇ ਅਨੁਸਾਰ ਉਹ 2021 ਵਿੱਚ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨਾਲ ਹੋਈ ਗੋਲੀਬਾਰੀ ਵਿੱਚ ਵੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਉਸ ਵੇਲੇ ਹੋਇਆ ਜਦੋਂ ਪੁਲੀਸ ਉਕਤ ਖੇਤਰ ਵਿੱਚ ਲੁੱਟ-ਖੋਹ ਦੇ ਮਾਮਲਿਆਂ ਵਿੱਚ ਲੋੜੀਂਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਗਸ਼ਤ ਕਰ ਰਹੀ ਸੀ। ਮੁਲਜ਼ਮ ਨੂੰ ਸਥਾਨਕ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਹੈ।
Advertisement
×