ਸੜਕ ਸੁਰੱਖਿਆ ਸਬੰਧੀ ਕੈਂਪ ਲਗਾਇਆ
ਰੋਟਰੀ ਕਲੱਬ ਤੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਸਾਂਝੇ ਉੱਦਮ ਨਾਲ ਸਕੂਲ ਵਿੱਚ ਸੜਕ ਸੁਰੱਖਿਆ ਸਬੰਧੀ ਟ੍ਰੈਫਿਕ ਜਗਰੂਕਤਾ ਕੈਂਪ ਲਾਇਆ ਗਿਆ, ਜਿਸ ਵਿੱਚ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਰੋਟਰੀ ਕਲੱਬ ਦੇ ਪ੍ਰਧਾਨ ਤੇ ਸਤਲੁਜ ਸਕੂਲ...
Advertisement
ਰੋਟਰੀ ਕਲੱਬ ਤੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਸਾਂਝੇ ਉੱਦਮ ਨਾਲ ਸਕੂਲ ਵਿੱਚ ਸੜਕ ਸੁਰੱਖਿਆ ਸਬੰਧੀ ਟ੍ਰੈਫਿਕ ਜਗਰੂਕਤਾ ਕੈਂਪ ਲਾਇਆ ਗਿਆ, ਜਿਸ ਵਿੱਚ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਰੋਟਰੀ ਕਲੱਬ ਦੇ ਪ੍ਰਧਾਨ ਤੇ ਸਤਲੁਜ ਸਕੂਲ ਦੇ ਪ੍ਰਿੰਸੀਪਲ ਡਾ. ਰ ਐੱਸ ਘੁੰਮਣ ਨੇ ਮੁੱਖ ਬੁਲਾਰੇ ਐੱਸ ਐੱਚ ਓ ਸੁਨੀਲ ਕੁਮਾਰ ਵਤਸ ਦਾ ਸਵਾਗਤ ਕੀਤਾ ਤੇ ਪ੍ਰੋਗਰਾਮ ਦੇ ਉਦੇਸ਼ਾਂ ਬਾਰੇ ਦੱਸਿਆ। ਮੁੱਖ ਬੁਲਾਰੇ ਐੱਸ ਐਚ ਓ ਸੁਨੀਲ ਵਤਸ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਉਤਸ਼ਾਹਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ। ਸਾਈਬਰ ਕ੍ਰਾਈਮ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਜਾਂ ਲਿੰਕਾਂ ਤੇ ਭਰੋਸਾ ਨਾ ਕਰਨ।
Advertisement
Advertisement
×