ਬੀਤੇ ਦਿਨ ਬਹੁਤ ਤੇਜ਼ ਮੀਂਹ ਪੈਣ ਕਰਕੇ ਖੇੜੀ ਪੁਲ ਤੋਂ ਮੰਝਾਵਾਲੀ ਯਮੁਨਾ ਪੁਲ ਤੱਕ ਬਣਾਈ ਗਈ ਸੜਕ ਮੀਂਹ ਵਿੱਚ ਰੁੜ੍ਹ ਗਈ ਹੈ। ਇਹ ਸੜਕ ਫਰੀਦਾਬਾਦ ਨੂੰ ਗ੍ਰੇਟਰ ਨੋਇਡਾ ਨਾਲ ਜੋੜਨ ਲਈ ਬਣਾਈ ਗਈ ਸੀ। ਇਸ ਦੇ ਨਿਰਮਾਣ ‘ਤੇ 97 ਕਰੋੜ ਰੁਪਏ ਖਰਚ ਕੀਤੇ ਗਏ ਸਨ। ਦਾਅਵਾ ਕੀਤਾ ਗਿਆ ਸੀ ਕਿ ਇਸ ਪ੍ਰੋਜੈਕਟ ਨਾਲ ਯਾਤਰਾ ਸੁਚਾਰੂ ਹੋਵੇਗੀ ਪਰ ਮੀਂਹ ਨੇ ਇਨ੍ਹਾਂ ਦਾਅਵਿਆਂ ਨੂੰ ਖੋਰਾ ਲਗਾ ਦਿੱਤਾ ਹੈ। ਫਰੀਦਾਬਾਦ ਦੇ ਖੇੜੀ ਪਿੰਡ ਤੋਂ ਮੰਝਾਵਾਲੀ ਰਾਹੀਂ ਯਮੁਨਾ ਪਾਰ ਗ੍ਰੇਟਰ ਨੋਇਡਾ ਤੱਕ 19 ਕਿਲੋਮੀਟਰ ਲੰਮੀ ਸੜਕ ਬਣਾਈ ਗਈ ਸੀ। ਮੀਂਹ ਕਾਰਨ ਪਿੰਡ ਜਸਾਨਾ ਤੋਂ ਪਿੰਡ ਮੰਝਾਵਾਲੀ ਤੱਕ ਇਸ ਸੜਕ ਦਾ ਸੱਤ ਕਿਲੋਮੀਟਰ ਲੰਮਾ ਹਿੱਸਾ ਮੀਂਹ ਕਰਕੇ ਰੁੜ੍ਹ ਗਿਆ ਹੈ। ਸੱਤ ਕਿਲੋਮੀਟਰ ਤੱਕ ਦੀ ਸੜਕ ਦੇ ਕਿਨਾਰੇ ਕਈ ਥਾਵਾਂ ‘ਤੋਂ ਟੁੱਟ ਗਏ ਹਨ। ਸੜਕ ਦੇ ਕਿਨਾਰਿਆਂ ਦੀ ਮਿੱਟੀ ਪੂਰੀ ਤਰ੍ਹਾਂ ਧੱਸ ਗਈ ਹੈ। ਇਸ ਨਾਲ ਦੋਵੇਂ ਪਾਸੇ ਡੂੰਘੀਆਂ ਖੱਡਾਂ ਬਣ ਗਈਆਂ ਹਨ। ਕਈ ਹਿੱਸਿਆਂ ਵਿੱਚ ਸੜਕ ਦੇ ਹੇਠਾਂ ਮਿੱਟੀ ਵਹਿ ਗਈ ਹੈ। ਸੜਕ ਦਾ ਇੰਨਾ ਨੁਕਸਾਨ ਹੋਣ ਕਾਰਨ ਜੇਕਰ ਕੋਈ ਭਾਰੀ ਵਾਹਨ ਇਸ ਸੜਕ ਤੋਂ ਲੰਘਦਾ ਹੈ ਤਾਂ ਵੱਡਾ ਹਾਦਸਾ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸੜਕ ਦੇ ਹੇਠੋਂ ਨਿਕਲੀ ਮਿੱਟੀ ਸਿੱਧਾ ਨੇੜਲੇ ਕਿਸਾਨਾਂ ਦੇ ਖੇਤਾਂ ਵਿੱਚ ਰੁੜ੍ਹ ਗਈ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਵੇਲ ਦੀ ਫਸਲ ਜੋ ਹੁਣੇ ਹੀ ਉੱਗਣੀ ਸ਼ੁਰੂ ਹੋਈ ਸੀ ਉਹ ਪੂਰੀ ਤਰ੍ਹਾਂ ਮਿੱਟੀ ਹੇਠ ਦੱਬ ਗਈ ਹੈ। ਇਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ। ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਕਾਸ਼ ਲਾਲ ਦਾ ਕਹਿਣਾ ਹੈ ਕਿ ਸੜਕ ‘ਤੇ ਪਏ ਟੋਇਆਂ ਦੀ ਮੁਰੰਮਤ ਜਲਦੀ ਹੀ ਕਰ ਦਿੱਤੀ ਜਾਵੇਗੀ।
+
Advertisement
Advertisement
Advertisement
×