Advertisement
ਗੁਰਦੀਪ ਸਿੰਘ ਭੱਟੀ
ਟੋਹਾਣਾ, 21 ਨਵੰਬਰ
ਸੰਘਣੀ ਧੁੰਦ ਕਾਰਨ ਵਾਪਰੇ ਸੜਕ ਹਾਦਸੇ ਵਿਚ ਪਿੰਡ ਧਾਰਸੂਲ ਦੇ ਇੱਟ ਭੱਠੇ ਦੇ ਟਰੈਕਟਰ ਚਾਲਕ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸੁਰੇਸ਼ ਪੁਰੀ (50) ਧਾਰਸੂਲ ਦੇ ਇੱਟ ਭੱਠੇ 'ਤੇ ਟਰੈਕਟਰ ਚਾਲਕ ਵਜੋਂ ਨੌਕਰੀ ਕਰਦਾ ਸੀ।
ਉਹ ਰੋਜ਼ਾਨਾ ਦੀ ਤਰ੍ਹਾਂ ਪਿੰਡ ਕਰੰਡੀ ਸਥਿਤ ਆਪਣੇ ਘਰੋਂ ਸਵੇਰੇ 8 ਵਜੇ ਮੋਟਰਸਾਈਕਲ 'ਤੇ ਭੱਠੇ ਉਤੇ ਜਾਣ ਵਾਸਤੇ ਨਿਕਲਿਆ ਸੀ। ਥੋੜ੍ਹੀ ਦੂਰ ਹੀ ਪਿੰਡ ਰਸੂਲਪੁਰ ਦੀ ਹੱਦ ਵਿਚ ਉਸ ਦਾ ਮੋਟਰਸਾਈਕਲ ਸੜਕ 'ਤੇ ਜਾਂਦੇ ਬਲਦ ਰੇਹੜੇ ਨਾਲ ਟਕਰਾ ਗਿਆ।
ਇਸ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ 'ਤੇ ਸੁਰੇਸ਼ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਹੈ।
ਲਾਪਤਾ ਨੌਜਵਾਨ ਦੀ ਲਾਸ਼ ਭਿਰਡਾਨਾ ਦੀਆਂ ਝਾੜੀਆਂ 'ਚੋਂ ਮਿਲੀ
Advertisement
ਟੋਹਾਣਾ: ਬੀਤੇ ਦਿਨ ਪਿੰਡ ਅਲੀਪੁਰ ਬਰੇਟਾ ਦਾ 32 ਸਾਲਾ ਮਜ਼ਦੂਰ ਵੀਰੂ ਸਵੇਰੇ 9 ਵਜੇ ਘਰੋਂ ਮਜ਼ਦੂਰੀ ਵਾਸਤੇ ਨਿਕਲਿਆ ਸੀ, ਪਰ ਉਹ ਜਦੋਂ ਦੇਰ ਸ਼ਾਮ ਤੱਕ ਘਰ ਨਹੀਂ ਪੁਜਾ ਤਾਂ ਪਰਿਵਾਰ ਮੈਂਬਰ ਰਾਤ ਭਰ ਲੱਭਦੇ ਰਹੇ। ਦੂਜੇ ਦਿਨ ਸਵੇਰੇ ਇਕ ਮ੍ਰਿਤਕ ਦੀ ਵੀਡੀਓ ਵਾਇਰਲ ਹੋਈ, ਤਾਂ ਪਰਿਵਾਰ ਦੇ ਮੈਂਬਰ ਤਲਾਸ਼ ਵਿਚ ਪੁੱਜੇ ਤਾਂ ਉਨ੍ਹਾਂ ਨੇ ਲਾਸ਼ ਦੀ ਵੀਰੂ ਵਜੋਂ ਸ਼ਨਾਖਤ ਕੀਤੀ।
ਪੁਲੀਸ ਟੀਮ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਟਰਮ ਵਾਸਤੇ ਭੇਜ ਦਿੱਤੀ ਹੈ। ਬਾਅਦ ਵਿਚ ਪੀੜਿਤ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਪੁਲੀਸ ਨੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ।
Advertisement
×