DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Road Accident: ਤੇਜ਼ ਰਫ਼ਤਾਰ ਸਕਾਰਪਿਓ ਡਿਵਾਈਡਰ ਨਾਲ ਟਕਰਾ ਕੇ ਪਲਟੀ, ਤਿੰਨ ਨੌਜਵਾਨਾਂ ਦੀ ਮੌਤ

ਸਿਰਸਾ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋਏ ਦੋਸਤ ਨੂੰ ਲੈ ਕੇ ਆਉਂਦ ਸਮੇਂ ਭੁਨਾ ਕੋਲ ਵਾਪਰਿਆ ਹਾਦਸਾ ਗੁਰਦੀਪ ਸਿੰਘ ਭੱਟੀ ਟੋਹਾਣਾ, 11 ਮਾਰਚ ਸਟੇਟ ਹਾਈਵੇ ਸਿਰਸਾ-ਚੰਡੀਗਡ੍ਹ ਸੜਕ ’ਤੇ ਭੁਨਾ ਦੇ ਨਜ਼ਦੀਕ ਤੇਜ਼ ਰਫ਼ਤਾਰ ਨਵੀਂਂ ਸਕਾਰਪਿਓ ਗੱਡੀ ਡਿਵਾਈਡਰ ਨਾਲ ਟਕਰਾ ਕੇ...
  • fb
  • twitter
  • whatsapp
  • whatsapp
featured-img featured-img
ਖਤਾਨਾਂ ਵਿਚ ਡਿੱਗੀ ਹੋਈ ਨਵੀਂ ਸਕਾਰਪਿਓ ਗੱਡੀ
Advertisement

ਸਿਰਸਾ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋਏ ਦੋਸਤ ਨੂੰ ਲੈ ਕੇ ਆਉਂਦ ਸਮੇਂ ਭੁਨਾ ਕੋਲ ਵਾਪਰਿਆ ਹਾਦਸਾ

ਗੁਰਦੀਪ ਸਿੰਘ ਭੱਟੀ

Advertisement

ਟੋਹਾਣਾ, 11 ਮਾਰਚ

ਸਟੇਟ ਹਾਈਵੇ ਸਿਰਸਾ-ਚੰਡੀਗਡ੍ਹ ਸੜਕ ’ਤੇ ਭੁਨਾ ਦੇ ਨਜ਼ਦੀਕ ਤੇਜ਼ ਰਫ਼ਤਾਰ ਨਵੀਂਂ ਸਕਾਰਪਿਓ ਗੱਡੀ ਡਿਵਾਈਡਰ ਨਾਲ ਟਕਰਾ ਕੇ ਕਲਾਬਾਜ਼ੀਆਂ ਖਾਂਦੀ ਹੋਈ ਕਰੀਬ 60 ਫੁੱਟ ਦੂਰ ਖਤਾਨਾਂ ਵਿੱਚ ਜਾ ਡਿੱਗੀ। ਇਸ ਭਿਆਨਕ ਹਾਦਸੇ ਕਾਰਨ ਗੱਡੀ ਵਿੱਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ।

ਰਾਹਗੀਰਾਂ ਵੱਲੋਂ ਭੁਨਾ ਪੁਲੀਸ ਨੂੰ ਹਾਦਸੇ ਬਾਰੇ ਸੂਚਨਾ ਦੇਣ ’ਤੇ ਪੁਲੀਸ ਪਾਰਟੀ ਪੁੱਜੀ ਤੇ ਉਨ੍ਹਾਂ ਗੱਡੀ ਵਿੱਚ ਫਸੇ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਤਿੰਨ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਗੰਭੀਰ ਜ਼ਖ਼ਮੀਆਂ ਨੂੰ ਅਗਰੋਹਾ ਮੈਡੀਕਲ ਕਾਲਜ ਭੇਜ ਦਿੱਤਾ ਗਿਆ। ਮ੍ਰਿਤਕਾਂ ਦੀ ਸ਼ਨਾਖ਼ਤ ਕ੍ਰਿਸ਼ਨ (27) ਵਾਸੀ ਪਿੰਡ ਅਮਾਨੀ, ਨਰੇਸ਼ ਕੁਮਾਰ (33) ਵਾਸੀ ਪਿੰਡ ਡਾਂਗਰਾ, ਸੁਖਵਿੰਦਰ ਸਿੰਘ ਵਾਸੀ ਪਿੰਡ ਚੰਦੜ ਖੁਰਦ ਵਜੋਂ ਹੋਈ ਹੈ। ਮ੍ਰਿਤਕ ਸੁਖਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਬੇਟਾ ਸੀ।

ਗੰਭੀਰ ਜ਼ਖ਼ਮੀਆਂ ਵਿੱਚ ਵਿਕਰਮ (27), ਨੌਖਾ ਸਿੰਘ (27) ਤੇ ਈਵਸ਼ਰ (28) ਸ਼ਾਮਲ ਹਨ, ਜਿਨ੍ਹਾਂ ਨੂੰ ਰੈਫ਼ਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਈਸ਼ਵਰ ਕਿਸੇ ਕੇਸ ਵਿਚ ਸਿਰਸਾ ਜੇਲ੍ਹ ਵਿੱਚ ਬੰਦ ਸੀ। ਉਸ ਦੀ 10 ਮਾਰਚ ਸੋਮਵਰ ਨੂੰ ਜ਼ਮਾਨਤ ਉਤੇ ਰਿਹਾਈ ਹੋਣ ’ਤੇ ਪੰਜ ਦੋਸਤ ਉਸਨੂੰ ਸਿਰਸਾ ਜੇਲ੍ਹ ਤੋਂ ਲੈਣ ਗਏ ਸਨ।

ਸਿਰਸਾ ਤੋਂ ਵਾਪਸੀ ਸਮੇਂ ਨਵੀਂ ਸਕਾਰਪਿਓ ਗੱਡੀ ਨੂੰ ਵਿਕਰਮ ਚਲਾ ਰਿਹਾ ਸੀ। ਭੁਨਾ ਪੁਲੀਸ ਮੁਤਾਬਿਕ ਉਨ੍ਹਾਂ ਨੂੰ ਸਕਾਰਪਿਓ ਦੇ ਹਾਦਸੇ ਦੀ ਸੂਚਨਾ ਟੈਲੀਫੋਨ ’ਤੇ ਰਾਤ 12 ਵਜੇ ਤੋਂ ਬਾਅਦ ਮਿਲਦੇ ਹੀ ਪੁਲੀਸ ਟੀਮ ਮਦਦ ਲਈ ਪੁੱਜੀ।

ਲੋਕਾਂ ਦੀ ਮਦਦ ਨਾਲ ਗੱਡੀ ਵਿੱਚ ਫਸੇ 6 ਨੌਜਵਾਨਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਉਸ ਵੇਲੇ ਕ੍ਰਿਸ਼ਨ ਤੇ ਨਰੇਸ਼ ਦੀ ਮੌਤ ਹੋ ਗਈ ਸੀ ਤੇ ਸੁਖਵਿੰਦਰ ਦੇ ਸਾਹ ਚਲ ਰਹੇ ਸਨ। ਭੁਨਾ ਹਸਪਤਾਲ ਪੁੱਜਣ ’ਤੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਪੋਸਮਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।

ਦੇਰ ਸ਼ਾਮ ਖ਼ਬਰ ਲਿਖੇ ਜਾਣ ਤਕ ਤਿੰਨ੍ਹਾਂ ਜ਼ਖ਼ਮੀਆਂ ਦੀ ਹਾਲਾਤ ਨਾਜ਼ੁਕ ਬਣੀ ਹੋਈ ਸੀ।

Advertisement
×