ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਵਿੱਚ ਮੀਂਹ ਨੇ ਲਈਆਂ 10 ਜਾਨਾਂ
ਉੱਤਰ ਭਾਰਤ ਵਿੱਚ ਲਗਾਤਾਰ ਮੀਂਹ ਜਾਰੀ ਹੈ ਅੱਜ ਇਸ ਮੀਂਹ ਕਾਰਨ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ 10 ਜਾਨਾਂ ਚਲੀਆਂ ਗਈਆਂ ਹਨ।
ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਤਿੰਨ ਛੱਤਾਂ ਡਿੱਗਣ ਦੀਆਂ ਘਟਨਾਵਾਂ ਵਿੱਚ ਘੱਟੋ-ਘੱਟ ਛੇ ਲੋਕ, ਜਿਨ੍ਹਾਂ ਵਿੱਚ ਤਿੰਨ ਕੁੜੀਆਂ ਸ਼ਾਮਲ ਸਨ,ਮਾਰੇ ਗਏ। ਇਹ ਘਟਨਾਵਾਂ ਭਿਵਾਨੀ, ਸ਼ਹਾਬਾਦ ਮਾਰਕੰਡਾ ਅਤੇ ਯਮੁਨਾਨਗਰ ਤੋਂ ਸਾਹਮਣੇ ਆਈਆਂ।
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਦੀ ਤਬਾਹੀ ਜਾਰੀ ਰਹੀ, ਜਦੋਂ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਨੇੜੇ ਭੂਸਖਲਣ ਦੇ ਮਲਬੇ ਵਿੱਚੋਂ ਚਾਰ ਹੋਰ ਲਾਸ਼ਾਂ ਬਰਾਮਦ ਹੋਈਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ।
ਕੁੱਲੂ ਜ਼ਿਲ੍ਹੇ ਵਿੱਚ ਦੋ ਮਕਾਨ ਡਿੱਗਣ ਨਾਲ ਦੋ ਲੋਕ, ਜਿਨ੍ਹਾਂ ਵਿੱਚ ਇੱਕ ਐਨਡੀਆਰਐਫ ਜਵਾਨ ਵੀ ਸ਼ਾਮਲ ਸੀ , ਜਿਨ੍ਹਾਂ ਦੇ ਮਾਰੇ ਜਾਣ ਦੀ ਖਦਸ਼ਾ ਹੈ, ਜਦਕਿ ਸ਼ਿਮਲਾ ਦੇ ਕੁਮਾਰਸੈਣ ਖੇਤਰ ਵਿੱਚ ਕਾਲੀਮਿੱਟੀ ਨੇੜੇ ਇੱਕ ਨਿੱਜੀ ਬੱਸ ਉੱਤੇ ਪੱਥਰ ਡਿੱਗਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ ਅਤੇ 15 ਯਾਤਰੀ ਜ਼ਖਮੀ ਹੋ ਗਏ।
ਤਾਜ਼ਾ ਭੱਵਿਖਬਾਣੀ ਮੁਤਾਬਕ ਵੀਰਵਾਰ ਨੂੰ ਅਰੁਣਾਚਲ ਪ੍ਰਦੇਸ਼, ਪੱਛਮੀ ਬੰਗਾਲ ਅਤੇ ਝਾਰਖੰਡ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਜਦੋਂ ਕਿ ਓਡੀਸ਼ਾ ਵਿੱਚ ਬੁੱਧਵਾਰ ਨੂੰ ਤੀਜੇ ਦਿਨ ਵੀ ਮੀਂਹ ਨੇ ਤਬਾਹੀ ਮਚਾਈ ਰੱਖੀ।