ਝੀਂਡਾ ਦੀ ਪ੍ਰਧਾਨਗੀ ਬਾਰੇ ਖ਼ਬਰਾਂ ’ਤੇ ਚੁੱਕੇ ਸਵਾਲ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ ਐੱਸ ਜੀ ਪੀ ਸੀ) ਦੇ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਨੇ ਉਨ੍ਹਾਂ ਖ਼ਬਰਾਂ ਨੂੰ ਗੁੰਮਰਾਹਕੁਨ ਦੱਸਿਆ ਹੈ, ਜਿਨ੍ਹਾਂ ’ਚ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੇ ਧੜੇ ਨਾਲ ਸਮਝੌਤਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।...
Advertisement
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ ਐੱਸ ਜੀ ਪੀ ਸੀ) ਦੇ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਨੇ ਉਨ੍ਹਾਂ ਖ਼ਬਰਾਂ ਨੂੰ ਗੁੰਮਰਾਹਕੁਨ ਦੱਸਿਆ ਹੈ, ਜਿਨ੍ਹਾਂ ’ਚ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੇ ਧੜੇ ਨਾਲ ਸਮਝੌਤਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਥੇਦਾਰ ਝੀਂਡਾ ਦਾ ਸਮਝੌਤਾ ਉਨ੍ਹਾਂ ਦੇ 17 ਮੈਂਬਰੀ ਧੜੇ ਨਾਲ ਨਹੀਂ, ਸਗੋਂ ਪਹਿਲਾਂ ਤੋਂ ਨਾਰਾਜ਼ ਚੱਲ ਰਹੇ ਅਕਾਲੀ ਦਲ (ਬਾਦਲ) ਧੜੇ ਨਾਲ ਹੋਇਆ ਹੈ। ਜਥੇਦਾਰ ਤਲਾਕੌਰ ਨੇ ਦਾਅਵਾ ਕੀਤਾ ਕਿ ਜਿਨ੍ਹਾਂ 29 ਮੈਂਬਰਾਂ ਨੇ ਝੀਂਡਾ ਨੂੰ ਪ੍ਰਧਾਨ ਬਣਾਇਆ ਸੀ, ਉਨ੍ਹਾਂ ਵਿੱਚੋਂ ਹੁਣ ਸਿਰਫ਼ 10 ਮੈਂਬਰ ਹੀ ਉਨ੍ਹਾਂ ਦੇ ਨਾਲ ਹਨ, ਜਦਕਿ ਬਾਕੀਆਂ ਨੇ ਸਮਰਥਨ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਝੀਂਡਾ ਨੈਤਿਕ ਤੌਰ ’ਤੇ ਅਸਤੀਫ਼ਾ ਦੇਣ ਜਾਂ ਆਪਣੇ ਨਵੇਂ ਬਣੇ ਗਠਜੋੜ ਦੇ ਸਹਾਰੇ ਜਨਰਲ ਹਾਊਸ ਵਿੱਚ ਮੁੜ ਬਹੁਮਤ ਸਾਬਤ ਕਰਕੇ ਪ੍ਰਧਾਨ ਬਣਨ।
Advertisement
Advertisement
×