DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਪੁਲੀਸ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਦੇ ਘਰ ਛਾਪਾ

Punjab police raid at HSGMC member’s residence sparks tension in Karnal’s village; ਕਰਨਾਲ ਜ਼ਿਲ੍ਹੇ ਦੇ ਦਬਰੀ ਪਿੰਡ ’ਚ ਤਣਾਅ; ਪਰਿਵਾਰ ਵੱਲੋਂ ਪੁਲੀਸ ’ਤੇ ਘਰ ‘ਚੋਰਾਂ ਵਾਂਗ’ ਵੜਨ ਦਾ ਦੋਸ਼; ਪੁਲੀਸ ਨੇ ਹਵਾਈ ਫਾਇਰਿੰਗ ਦੇ ਡਿਊਟੀ ’ਚ ਵਿਘਨ ਪਾਉਣ ਦੀ ਸ਼ਿਕਾਇਤ ਦਰਜ ਕਰਵਾਈ
  • fb
  • twitter
  • whatsapp
  • whatsapp
Advertisement

ਪੰਜਾਬ ਪੁਲੀਸ ਨੇ ਅੱਜ ਸਵੇਰੇ ਪਿੰਡ ਦਬਰੀ Dabri ’ਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਾਬਕਾ ਸਰਪੰਚ ਗੁਰਨਾਮ ਸਿੰਘ ਉਰਫ ਲਾਡੀ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਜਿਸ ਮਗਰੋਂ ਪਿੰਡ ’ਚ ਤਣਾਅ ਫੈਲ ਗਿਆ।

ਪਿੰਡ ਵਾਸੀਆਂ ਨੇ ਪੁਸ਼ਟੀ ਕੀਤੀ ਕਿ ਪੰਜਾਬ ਪੁਲੀਸ ਦੇ ਮੁਲਾਜ਼ਮ ਪੰਜਾਬ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਲਈ ਆਏ ਸਨ, ਜੋ ਛਾਪਾ ਮਾਰੇ ਜਾਣ ਮੌਕੇ ਲਾਡੀ ਦੇ ਘਰ ’ਚ ਮੌਜੂਦ ਸੀ।

Advertisement

ਲਾਡੀ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਪੰਜਾਬ ਪੁਲੀਸ ‘ਚੋਰਾਂ ਵਾਂਗ’ ਘਰ ’ਚ ਦਾਖਲ ਹੋਈ ਤੇ ਉਨ੍ਹਾਂ ਦੀ ਨਿੱਜਤਾ ਦੀ privacy ਦੀ ਉਲੰਘਣਾ ਕੀਤੀ। ਉਨ੍ਹਾਂ ਦੋਸ਼ ਲਾਇਆ ਪੁਲੀਸ ਟੀਮ ਸਵੇਰੇ 4.45 ਵਜੇ ਬਾਹਰਲੀ ਕੰਧ ਟੱਪ ਕੇ ਘਰ ’ਚ ਦਾਖਲ ਹੋਈ। ਪਰਿਵਾਰ ਦੀ ਇੱਕ ਔਰਤ ਨੇ ਦੋਸ਼ ਲਾਇਆ, ‘‘ਉਨ੍ਹਾਂ ਨੂੰ ਇਸ ਤਰੀਕੇ ਨਾਲ ਸਾਡੇ ’ਚ ਦਾਖਲ ਹੋਣ ਦਾ ਕੋਈ ਅਧਿਕਾਰ ਨਹੀਂ ਹੈ। ਸਾਡੇ ਬੱਚੇ ਅਤੇ ਅਸੀਂ ਖ਼ੌਫ਼ਜ਼ਦਾ ਹਾਂ।’’ ਉਨ੍ਹਾਂ ਨੇ ਪੁਲੀਸ ’ਤੇ ਫਾਇਰਿੰਗ, ਪੱਥਰਬਾਜ਼ੀ ਜਾਂ ਹਮਲੇ ਦੀ ਘਟਨਾ ਤੋਂ ਇਨਕਾਰ ਕੀਤਾ ਤੇ ਦਾਅਵਾ ਕੀਤਾ ਕਿ ਸਗੋਂ ਉਨ੍ਹਾਂ ਨੇ ਪੁਲੀਸ ਮੁਲਜ਼ਮਾਂ ਚਾਹ-ਪਾਣੀ ਵੀ ਪੁੱਛਿਆ ਸੀ।

ਪਿੰਡ ਵਾਸੀਆਂ ਨੇ ਕਿਹਾ, ‘‘ਲਾਡੀ ਇਕ ਰਸੂਖਦਾਰ ਵਿਅਕਤੀ ਹੈ। ਵਿਧਾਇਕ ਇੱਥੇ ਆਰਾਮ ਸੁੱਤੇ ਹੋਏ ਸਨ। ਉਨ੍ਹਾਂ ਨੇ ਉਨ੍ਹਾਂ ਗੱਲਬਾਤ ਕੀਤੀ ਹੈ।’’ ਪਿੰਡ ਵਾਸੀਆਂ ਨੇ ਇਹ ਵੀ ਫਿਕਰ ਜਤਾਇਆ ਕਿ ਗੁਰਨਾਮ ਸਿੰਘ ਵਿਰੁੱਧ ਐਫਆਈਆਰ ਦਰਜ ਕੀਤੀ ਜਾ ਸਕਦੀ ਹੈ। ਛਾਪਾ ਮਾਰੇ ਜਾਣ ਮਗਰੋਂ ਉਨ੍ਹਾਂ ਦਾ ਮੋਬਾਈਲ ਫੋਨ ਬੰਦ ਹੈ ਅਤੇ ਟਿਕਾਣੇ ਬਾਰੇ ਕੋਈ ਪਤਾ ਨਹੀਂ ਹੈ।

ਇਹ ਛਾਪਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਰੁੱਧ ਉਨ੍ਹਾਂ ਦੀ ਸਾਬਕਾ ਪਤਨੀ ਦੀ ਸ਼ਿਕਾਇਤ ’ਤੇ ਜਬਰ-ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਮਾਰਿਆ ਗਿਆ।

ਕਰਨਾਲ ਪੁਲੀਸ ਨੇ ਛਾਪਾ ਮਾਰੇ ਜਾਣ ਤੋਂ ਪਹਿਲਾਂ ਪੰਜਾਬ ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ’ਤੇ ਚੁੱਪ ਵੱਟੀ ਹੋਈ ਹੈ ਪਰ ਪੁਲੀਸ ਸੂਤਰਾਂ ਨੇ ਦਾਅਵਾ ਕੀਤਾ ਕਿ ਛਾਪੇ ਤੋਂ ਪਹਿਲਾਂ ਸਥਾਨਕ ਪੁਲੀਸ ਨੂੰ ਸੂਚਿਤ ਨਹੀਂ ਕੀਤਾ ਗਿਆ ਅਤੇ ਸਥਿਤੀ ਵਿਗੜਨ ਮਗਰੋਂ ਹੀ ਜਾਣਕਾਰੀ ਦਿੱਤੀ ਗਈ ਸੀ।

ਇਸ ਦੌਰਾਨ ਪੰਜਾਬ ਪੁਲੀਸ ਨੇ ਸਦਰ ਪੁਲੀਸ ਕਰਨਾਲ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਵਿਧਾਇਕ ਨੂੰ ਹਿਰਾਸਤ ਵਿੱਚ ਲੈਣ ’ਤੇ ਕਿਸੇ ਹਵਾਈ ਫਾਇਰਿੰਗ ਕਰਨ ਅਤੇ ਪਿੰਡ ਵਾਸੀਆਂ ਵੱਲੋਂ ਡਿਊਟੀ ਵਿੱਚ ਅੜਿੱਕਾ ਪਾਉਣ ਦਾ ਦੋਸ਼ ਲਗਾਇਆ ਗਿਆ।

SP Ganga Ram Punia ਨੇ ਸ਼ਿਕਾਇਤ ਦੀ ਪੁਸ਼ਟੀ ਕੀਤੀ ਅਤੇ ਕਿਹਾ, ‘‘ਸਾਨੂੰ ਹਵਾਈ ਫਾਇਰਿੰਗ ਅਤੇ ਡਿਊਟੀ ਵਿੱਚ ਵਿਘਨ ਪਾਉਣ ਦੀ ਸ਼ਿਕਾਇਤ ਮਿਲੀ ਹੈ। ਇਸ ਸਬੰਧੀ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’

Advertisement
×