ਪੰਜਾਬ ਅਤੇ ਹਰਿਆਣਾ ਵੱਡੇ ਭਰਾਵਾਂ ਦਾ ਫ਼ਰਜ਼ ਨਿਭਾਉਣ: ਸੁੱਖੂ
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਨੂੰ ਕਈ ਮੁੱਦਿਆਂ ’ਤੇ ਆਪਣੇ ਹੱਕਦਾਰ ਹਿੱਸੇ ਲਈ ਲੜਨਾ ਪਿਆ ਹੈ।
ਉਨ੍ਹਾਂ ਦੱਸਿਆ ਕਿ ਸੂੂਬੇ ਵਿੱਚ ਸਥਿਤ ਸ਼ਾਨਨ ਪਣਬਿਜਲੀ ਪ੍ਰੋਜੈਕਟ ਦੀ ਲੀਜ਼ ਦੀ ਮਿਆਦ ਖ਼ਤਮ ਹੋਣ ਦੇ ਬਾਵਜੂਦ ਇਸਨੂੰ ਪੰਜਾਬ ਦੁਆਰਾ ਵਾਪਸ ਨਹੀਂ ਕੀਤਾ ਗਿਆ ਹੈ, ਜਦੋਂ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ, ਪੰਜਾਬ ਅਤੇ ਹਰਿਆਣਾ ਦੁਆਰਾ ਪੈਦਾ ਕੀਤੀਆਂ ਰੁਕਾਵਟਾਂ ਕਾਰਨ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਤੋਂ ਬਕਾਇਆ ਵੀ ਦੇਰੀ ਨਾਲ ਪ੍ਰਾਪਤ ਹੋਇਆ ਹੈ।
ਸੁੱਖੂ ਨੇ ਕਿਹਾ,“ ਪੰਜਾਬ ਅਤੇ ਹਰਿਆਣਾ ਸਾਡੇ ਵੱਡੇ ਭਰਾ ਹਨ ਅਤੇ ਉਨ੍ਹਾਂ ਨੂੰ ਆਪਣੇ ਛੋਟੇ ਭਰਾ ਨੂੰ ਖੁੱਲ੍ਹੇ ਦਿਲ ਨਾਲ ਸਹਾਇਤਾ ਕਰਨੀ ਚਾਹੀਦੀ ਹੈ।”
ਦੱਸ ਦਈਏ ਕਿ ਮੁੱਖ ਮੰਤਰੀ ਸੁੱਖੁੂ ਸ਼ਿਮਲਾ ਵਿੱਚ ਦੋ-ਰੋਜ਼ਾ ਕੌਮੀਂ ਸਹਿਕਾਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਵਿੱਚ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਸੂਬੇ ਦੇ ਸਹਿਕਾਰੀ ਬੈਂਕ ਦੇ ਸਾਈਬਰ ਸੁਰੱਖਿਆ ਸੰਚਾਲਨ ਕੇਂਦਰ ਦਾ ਉਦਘਾਟਨ ਕੀਤਾ। ਸੀਐਮ ਸੁੱਖੂ ਨੇ ਬੈਂਕ ਦਾ ਸਹਿਕਾਰੀ ਗੀਤ ਵੀ ਲਾਂਚ ਕੀਤਾ ।