DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਲਾਜ਼ਮਾਂ ਵੱਲੋਂ ਹਰਿਆਣਾ ਸਰਕਾਰ ਖ਼ਿਲਾਫ਼ ਰੋਸ ਮਾਰਚ

ਦਵਿੰਦਰ ਸਿੰਘ ਯਮੁਨਾਨਗਰ, 27 ਜੁਲਾਈ ਸਰਵ ਕਰਮਚਾਰੀ ਸੰਘ ਹਰਿਆਣਾ ਦੇ ਸੱਦੇ ’ਤੇ ਬਲਾਕ ਸੰਢੌਰਾ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਹਲਕਾ ਸੰਢੌਰਾ ਦੀ ਕਾਂਗਰਸੀ ਵਿਧਾਇਕਾ ਰੇਣੂ ਬਾਲਾ ਨੂੰ ਸੌਂਪਿਆ। ਇਸ ਦੌਰਾਨ ਮੁਲਾਜ਼ਮਾਂ ਨੇ ਰੈਸਟ ਹਾਊਸ ਵਿੱਚ ਇਕੱਠੇ...
  • fb
  • twitter
  • whatsapp
  • whatsapp
featured-img featured-img
ਸੰਢੌਰਾ ਵਿੱਚ ਵਿਧਾਇਕਾ ਰੇਣੂਬਾਲਾ ਨੂੰ ਮੰਗ ਪੱਤਰ ਸੌਂਪਦੇ ਹੋਏ ਮੁਲਾਜ਼ਮ।
Advertisement

ਦਵਿੰਦਰ ਸਿੰਘ

ਯਮੁਨਾਨਗਰ, 27 ਜੁਲਾਈ

Advertisement

ਸਰਵ ਕਰਮਚਾਰੀ ਸੰਘ ਹਰਿਆਣਾ ਦੇ ਸੱਦੇ ’ਤੇ ਬਲਾਕ ਸੰਢੌਰਾ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਹਲਕਾ ਸੰਢੌਰਾ ਦੀ ਕਾਂਗਰਸੀ ਵਿਧਾਇਕਾ ਰੇਣੂ ਬਾਲਾ ਨੂੰ ਸੌਂਪਿਆ। ਇਸ ਦੌਰਾਨ ਮੁਲਾਜ਼ਮਾਂ ਨੇ ਰੈਸਟ ਹਾਊਸ ਵਿੱਚ ਇਕੱਠੇ ਹੋ ਕੇ ਕਸਬੇ ਦੇ ਮੁੱਖ ਬਾਜ਼ਾਰ ਵਿੱਚੋਂ ਭਾਜਪਾ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਰੈਸਟ ਹਾਊਸ ਤੱਕ ਮਾਰਚ ਕੀਤਾ। ਅੱਜ ਦੇ ਮੁਜ਼ਾਹਰੇ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਰਣਧੀਰ ਸਿੰਘ ਨੇ ਕੀਤੀ ਅਤੇ ਸਟੇਜ ਦਾ ਸੰਚਾਲਨ ਬਲਾਕ ਸਕੱਤਰ ਮਹਿਰੂਮ ਨੇ ਕੀਤਾ। ਇਸ ਮੌਕੇ ਮੁਲਾਜ਼ਮਾਂ ਨੂੰ ਸੰਬੋਧਨ ਕਰਨ ਪਹੁੰਚੇ ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ, ਪਪਲਾ, ਰਾਜ ਕੁਮਾਰ ਸਸੋਲੀ ਅਤੇ ਬਲਦੀਪ ਤੁੰਬੀ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਅਤੇ ਸਮੱਸਿਆਵਾਂ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ ਪਰ ਮੌਜੂਦਾ ਭਾਜਪਾ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੀ। ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਮੁਲਾਜ਼ਮਾਂ ’ਤੇ ਲਾਠੀਚਾਰਜ ਅਤੇ ਅੱਥਰੂ ਗੈਸ ਨਾਲ ਹਮਲੇ ਕੀਤੇ ਜਾ ਰਹੇ ਹਨ। ਕਾਂਗਰਸੀ ਵਿਧਾਇਕਾ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਮੁਲਾਜ਼ਮਾਂ ਦੇ ਮਸਲੇ ਉਠਾਏ ਜਾਣਗੇ ਅਤੇ ਜੇਕਰ ਕਾਂਗਰਸ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਸਰਵ ਕਰਮਚਾਰੀ ਸੰਘ ਤੋਂ ਸੀਨੀਅਰ ਡਿਪਟੀ ਹੈੱਡ ਜਸਬੀਰ ਸਿੰਘ, ਡਿਪਟੀ ਹੈੱਡ ਸਤੀਸ਼ ਕੁਮਾਰ, ਡਿਪਟੀ ਹੈੱਡ ਰਜਤ, ਖਜ਼ਾਨਚੀ ਕੁਲਵਿੰਦਰ ਸਿੰਘ, ਪ੍ਰੈੱਸ ਸਕੱਤਰ ਸੁਸ਼ੀਲ ਸੈਣੀ, ਪਬਲਿਕ ਹੈਲਥ ਤੋਂ ਬਲਾਕ ਹੈੱਡ ਪਵਨ ਸ਼ਰਮਾ, ਜਰਨੈਲ ਸੈਣੀ, ਨਰੇਸ਼ ਸੈਣੀ, ਹਾਕਮ ਸਿੰਘ, ਨਰਿੰਦਰ, ਰਾਮ ਅਵਤਾਰ ਤੋਂ ਇਲਾਵਾ ਸਿਹਤ ਅਤੇ ਆਈਟੀਆਈ ਵਿਭਾਗ ਦਾ ਸਟਾਫ਼ ਵੀ ਹਾਜ਼ਰ ਸੀ।

Advertisement
×