ਛੋਟੇ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਪ੍ਰੋਗਰਾਮ
ਰੋਟਰੀ ਕਲੱਬ ਵੱਲੋਂ ਗੋਪੀ ਵਿਹਾਰ ਵਿੱਚ ਨਾਗਪਾਲ ਚਿਲਡਰਨ ਹਸਪਤਾਲ ਵਿੱਚ ਇਕ ਪ੍ਰੋਗਰਾਮ ਕਰਵਾਕੇ ਮਹਿਲਾਵਾਂ ਨੂੰ ਛੋਟੇ ਬਚਿੱਆਂ ਦੇ ਪਾਲਣ ਪੋਸ਼ਣ ਬਾਰੇ ਜਾਣਕਾਰੀ ਦਿੱਤੀ ਗਈ। ਬਚਿੱਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਡਾ. ਐੱਚ ਐੱਸ ਨਾਗਪਾਲ ਅਤੇ ਡਾ. ਸੁਪ੍ਰੀਤ ਸਿੰਘ ਨੇ ਬਚਿੱਆਂ...
Advertisement
ਰੋਟਰੀ ਕਲੱਬ ਵੱਲੋਂ ਗੋਪੀ ਵਿਹਾਰ ਵਿੱਚ ਨਾਗਪਾਲ ਚਿਲਡਰਨ ਹਸਪਤਾਲ ਵਿੱਚ ਇਕ ਪ੍ਰੋਗਰਾਮ ਕਰਵਾਕੇ ਮਹਿਲਾਵਾਂ ਨੂੰ ਛੋਟੇ ਬਚਿੱਆਂ ਦੇ ਪਾਲਣ ਪੋਸ਼ਣ ਬਾਰੇ ਜਾਣਕਾਰੀ ਦਿੱਤੀ ਗਈ। ਬਚਿੱਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਡਾ. ਐੱਚ ਐੱਸ ਨਾਗਪਾਲ ਅਤੇ ਡਾ. ਸੁਪ੍ਰੀਤ ਸਿੰਘ ਨੇ ਬਚਿੱਆਂ ਦੇ ਮਾਂਪਿਆ ਨੂੰ ਟੀਕਾਕਰਣ ਅਤੇ ਉਨ੍ਹਾਂ ਦੇ ਪਾਲਣ ਪੋਸ਼ਣ ਬਾਰੇ ਜਾਣਕਾਰੀ ਦਿੱਤੀ। ਡਾ. ਨਾਗਪਾਲ ਨੇ ਕਿਹਾ ਕਿ ਬਚਿੱਆਂ ਨੂੰ ਬੋਤਲ ਨਾਲ ਦੁੱਧ ਪਿਆਉੂਣ ਤੋਂ ਬਚਣਾ ਚਾਹੀਦਾ ਹੈ। ਜੇਕਰ ਬਹੁਤ ਹੀ ਜ਼ਰੂਰੀ ਹੋਵੇ ਤਾਂ ਦੁੱਧ ਪਿਆਉਣ ਤੋਂ ਪਹਿਲਾਂ ਬੋਤਲ ਨੂੰ 5 ਮਿੰਟ ਲਈ ਉਬਲਦੇ ਪਾਣੀ ਵਿਚ ਰੱਖੋ। ਇਸ ਮੌਕੇ ਬਚਿੱਆਂ ਦੇ ਮਾਂਪਿਆ ਨੂੰ ਟੀਕਾਕਰਣ ਅਤੇ ਪੋਸ਼ਣ ਬਾਰੇ ਜਾਣਕਾਰੀ ਦੇਣ ਲਈ ਪੋਸਟਰ ਵੀ ਵੰਡੇ ਗਏ। ਰੋਟਰੀ ਕਲੱਬ ਵੱਲੋਂ ਡਾ. ਐੱਚਐੱਸ ਨਾਗਪਾਲ ਅਤੇ ਡਾ. ਸੁਪ੍ਰੀਤ ਨੂੰ ਸਨਮਾਨਿਤ ਕੀਤਾ ਗਿਆ।
Advertisement
Advertisement
×