ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦੀ ਤਿਆਰੀ
ਦਵਿੰਦਰ ਸਿੰਘ
ਯਮੁਨਾਨਗਰ, 12 ਜੁਲਾਈ
ਹਰਿਆਣਾ ਸਰਕਾਰ ਪੀਡਬਲਿਊਡੀ ਮਕੈਨੀਕਲ ਵਰਕਰਜ਼ ਯੂਨੀਅਨ ਦੀ ਸਾਂਝੀ ਕਰਮਚਾਰੀ ਯੂਨੀਅਨ ਦੀ ਮੀਟਿੰਗ ਸਢੌਰਾ ਪੀਡਬਲਿਊਡੀ ਰੈਸਟ ਹਾਊਸ ਵਿੱਚ ਹੋਈ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀਕੀ ਕੀਤੀ ਗਈ। ਬੈਠਕ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸ਼ਿਆਮ ਸਿੰਘ ਰਾਵਲ ਅਤੇ ਸਢੌਰਾ ਸ਼ਾਖਾ ਦੇ ਪ੍ਰਧਾਨ ਸਲੀਮ ਨੇ ਕੀਤੀ। ਬੈਠਕ ਵਿੱਚ ਮੁੱਖ ਸੂਬਾਈ ਪ੍ਰੈੱਸ ਬੁਲਾਰੇ ਸੰਜੀਵ ਬੱਗਾ ਵੀ ਮੌਜੂਦ ਸਨ, ਮੰਚ ਸੰਚਾਲਨ ਜ਼ਿਲ੍ਹਾ ਜਨਰਲ ਸਕੱਤਰ ਸਤੀਸ਼ ਸ਼ਰਮਾ ਨੇ ਕੀਤਾ । ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸ਼ਾਖਾ ਯਮੁਨਾਨਗਰ ਦੇ ਕਰਮਚਾਰੀ 15 ਜੁਲਾਈ ਨੂੰ ਕੁਰੂਕਸ਼ੇਤਰ ਵਿੱਚ ਹੋਣ ਵਾਲੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਵਿੱਚ ਉਤਸ਼ਾਹ ਨਾਲ ਹਿੱਸਾ ਲੈਣਗੇ । ਉਨ੍ਹਾਂ ਕਿਹਾ ਕਿ ਪੂਰਾ ਕਰਮਚਾਰੀ ਵਰਗ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਤੋਂ ਨਾਖੁਸ਼ ਹੈ। ਸਰਕਾਰ ਹੁਣ ਖੁਦ ਆਪ ਹੀ ਹਰਿਆਣਾ ਹੁਨਰ ਵਿਭਾਗ ਦੇ ਕਰਮਚਾਰੀਆਂ ਨੂੰ ਤੰਗ ਕਰਨ ‘ਤੇ ਤੁਲੀ ਹੋਈ ਹੈ, ਉਹ ਆਪਣੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਨੌਕਰੀ ਦੀ ਸੁਰੱਖਿਆ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨਣ ਕਾਰਨ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਰੋਹ ਹੈ। ਇਸੇ ਕਾਰਨ ਸੂਬਾਈ ਕਮੇਟੀ ਨੇ 15 ਜੁਲਾਈ ਨੂੰ ਕੁਰੂਕਸ਼ੇਤਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਯੋਜਨਾ ਬਣਾਈ ਹੈ। ਇਸ ਤਹਿਤ ਪੂਰੇ ਸੂਬੇ ਦੇ ਤਿੰਨੋਂ ਵਿਭਾਗਾਂ ਦੇ ਕਰਮਚਾਰੀ ਇਸ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ। ਇਸ ਮੀਟਿੰਗ ਵਿੱਚ ਬ੍ਰਾਂਚ ਸਕੱਤਰ ਸੁਰਿੰਦਰ ਕੁਮਾਰ, ਸੀਨੀਅਰ ਮੀਤ ਪ੍ਰਧਾਨ ਗੋਪਾਲ ਬਹਾਦਰ, ਜ਼ਿਲ੍ਹਾ ਖਜ਼ਾਨਚੀ ਰਾਜੇਸ਼ ਸ਼ਿਓਰਾਣ, ਯਮੁਨਾਨਗਰ ਬ੍ਰਾਂਚ ਤੋਂ ਬ੍ਰਾਂਚ ਖਜ਼ਾਨਚੀ ਰਾਜ ਕੁਮਾਰ ਧੀਮਾਨ, ਜਗਾਧਰੀ ਤੋਂ ਕੁਲਬੀਰ ਸਿੰਘ, ਅਮਰ ਸਿੰਘ, ਅਲਕੇਸ਼ ਕੁਮਾਰ, ਰਾਦੌਰ ਬ੍ਰਾਂਚ ਤੋਂ ਜਿਗਨੇਸ਼ ਕੁਮਾਰ ਆਦਿ ਹਾਜ਼ਰ ਸਨ।