ਕੇਂਦਰੀ ਜੇਲ੍ਹ ਅੰਬਾਲਾ ਤੋਂ ਫ਼ਰਾਰ ਹਵਾਲਾਤੀ ਪੁਲੀਸ ਨੇ ਕੀਤਾ ਕਾਬੂ
ਪੁਲੀਸ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਕੁਝ ਹੀ ਦਿਨਾਂ ਵਿੱਚ ਫ਼ਰਾਰ ਬੰਦੀ ਨੂੰ ਕਾਬੂ ਕਰ ਲਿਆ
ਅੰਬਾਲਾ ਪੁਲੀਸ ਵੱਲੋਂ ਅਪਰਾਧਾਂ ਦੀ ਰੋਕਥਾਮ ਅਤੇ ਲੋੜੀਂਦੇ ਅਪਰਾਧੀਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪਿਛਲੇ ਦਿਨੀ ਕੇਂਦਰੀ ਜੇਲ੍ਹ੍ਵ ਅੰਬਾਲਾ ਤੋਂ ਫ਼ਰਾਰ ਬੰਦੀ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ।
CIA ਦੀ ਟੀਮ ਨੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਕੇਂਦਰੀ ਜੇਲ੍ਹ ਅੰਬਾਲਾ ਤੋਂ ਫ਼ਰਾਰ ਬੰਦੀ ਅਜੈ ਕੁਮਾਰ ਪੁੱਤਰ ਜਗਨਾਥ, ਵਾਸੀ ਪਿੰਡ ਖਜੂਰੀ ਬਾੜੀ, ਜ਼ਿਲ੍ਹਾ ਦੇਹਰਾਗਾੜ, ਕਿਸ਼ਨਗੰਜ (ਬਿਹਾਰ) ਨੂੰ ਜੀਰਕਪੁਰ (ਪੰਜਾਬ) ਤੋਂ ਗ੍ਰਿਫ਼ਤਾਰ ਕੀਤਾ ਅਤੇ ਉਸ ਨੂੰ ਅਦਾਲਤੀ ਹੁਕਮਾਂ ਅਨੁਸਾਰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਇਸ ਮਾਮਲੇ ਵਿੱਚ ਕੇਂਦਰੀ ਜੇਲ੍ਹ੍ਵ ਅੰਬਾਲਾ ਦੇ ਡਿਪਟੀ ਸੁਪਰਡੈਂਟ ਨੇ 27 ਸਤੰਬਰ ਨੂੰ ਥਾਣਾ ਬਲਦੇਵ ਨਗਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੰਦੀ ਅਜੈ ਕੁਮਾਰ ਕੇਂਦਰੀ ਜੇਲ੍ਹ੍ਵ ਅੰਬਾਲਾ ਤੋਂ ਚਕਮਾ ਦੇ ਕੇ ਦੀਵਾਰ ਟੱਪ ਕੇ ਫ਼ਰਾਰ ਹੋ ਗਿਆ ਸੀ। ਇਸ ਉੱਤੇ ਪੁਲੀਸ ਨੇ ਬੰਦੀ ਐਕਟ ਅਤੇ ਹੋਰ ਧਾਰਾਵਾਂ ਹੇਠ ਕੇਸ ਦਰਜ ਕੀਤਾ ਸੀ।
ਪੁਲੀਸ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਕੁਝ ਹੀ ਦਿਨਾਂ ਵਿੱਚ ਫ਼ਰਾਰ ਬੰਦੀ ਨੂੰ ਕਾਬੂ ਕਰ ਲਿਆ।