ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਰੀਜ਼ ਵੱਲੋਂ ਮਹਿਲਾ ਮਰੀਜ਼ ਨਾਲ ਛੇੜਛਾੜ

ਪੱਤਰ ਪ੍ਰੇਰਕ ਨਵੀਂ ਦਿੱਲੀ, 24 ਜੂਨ ਦਿੱਲੀ ਦੇ ਜਗ ਪ੍ਰਵੇਸ਼ ਚੰਦਰ (ਜੇਪੀਸੀ) ਹਸਪਤਾਲ ਵਿੱਚ ਇੱਕ ਮਰੀਜ਼ ਵੱਲੋਂ ਮਹਿਲਾ ਮਰੀਜ਼ ਨਾਲ ਕਥਿਤ ਛੇੜਛਾੜ ਕੀਤੀ ਗਈ। ਪੁਲੀਸ ਅਧਿਕਾਰੀਆਂ ਅਨੁਸਾਰ ਹਸਪਤਾਲ ਵਿੱਚ ਔਰਤ ਮਰੀਜ਼ ਨਾਲ ਛੇੜਛਾੜ ਦੀ ਜਾਣਕਾਰੀ ਨਿਊ ਉਸਮਾਨਪੁਰ ਪੁਲੀਸ ਸਟੇਸ਼ਨ ਨੂੰ...
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 24 ਜੂਨ

Advertisement

ਦਿੱਲੀ ਦੇ ਜਗ ਪ੍ਰਵੇਸ਼ ਚੰਦਰ (ਜੇਪੀਸੀ) ਹਸਪਤਾਲ ਵਿੱਚ ਇੱਕ ਮਰੀਜ਼ ਵੱਲੋਂ ਮਹਿਲਾ ਮਰੀਜ਼ ਨਾਲ ਕਥਿਤ ਛੇੜਛਾੜ ਕੀਤੀ ਗਈ। ਪੁਲੀਸ ਅਧਿਕਾਰੀਆਂ ਅਨੁਸਾਰ ਹਸਪਤਾਲ ਵਿੱਚ ਔਰਤ ਮਰੀਜ਼ ਨਾਲ ਛੇੜਛਾੜ ਦੀ ਜਾਣਕਾਰੀ ਨਿਊ ਉਸਮਾਨਪੁਰ ਪੁਲੀਸ ਸਟੇਸ਼ਨ ਨੂੰ ਮਿਲੀ। ਮੌਕੇ ‘ਤੇ ਪਹੁੰਚਣ ‘ਤੇ ਪੁਲੀਸ ਟੀਮ ਨੇ ਪਾਇਆ ਕਿ ਹਸਪਤਾਲ ਵਿੱਚ ਦਾਖ਼ਲ ਔਰਤ ਮਰੀਜ਼ ਦਾ ਜਿਨਸੀ ਸ਼ੋਸ਼ਣ ਇੱਕ ਹੋਰ ਮਰੀਜ਼, ਜਿਸ ਦੀ ਪਛਾਣ ਮੁਹੰਮਦ ਫੈਜ਼ (23) ਕੱਚੀ ਖਜੂਰੀ ਵਾਸੀ ਵਜੋਂ ਹੋਈ ਹੈ, ਵੱਲੋਂ ਕੀਤਾ ਗਿਆ। ਇਸ ਸਬੰਧੀ ਥਾਣਾ ਨਿਊ ਉਸਮਾਨਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਅਤੇ ਪੀੜਤ ਹਸਪਤਾਲ ਸਟਾਫ ਅਤੇ ਹੋਰ ਸੰਭਾਵਿਤ ਗਵਾਹਾਂ ਦੇ ਬਿਆਨਾਂ ਤੋਂ ਬਾਅਦ ਜਿਨਸੀ ਸ਼ੋਸ਼ਣ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਪੁਸ਼ਟੀ ਕੀਤੀ ਕਿ ਮਾਮਲਾ ਦਰਜ ਹੋਣ ਤੋਂ ਥੋੜ੍ਹੀ ਦੇਰ ਬਾਅਦ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

Advertisement