ਕਾਵੜ ਯਾਤਰਾ ਸਬੰਧੀ ਪੰਚਕੂਲਾ ਪੁਲੀਸ ਅਲਰਟ
ਕਾਵੜ ਯਾਤਰਾ ਸਬੰਧੀ ਪੰਚਕੂਲਾ ਪੁਲੀਸ ਪੂਰੀ ਤਰ੍ਹਾਂ ਸੁਚੇਤ ਹੋ ਗਈ ਹੈ। ਪੁਲੀਸ ਕਮਿਸ਼ਨਰ ਸ਼ਿਵਾਸ਼ ਕਵੀਰਾਜ ਅਤੇ ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਕਿਹਾ ਕਿ ਸੁਰੱਖਿਆ ਅਤੇ ਆਵਾਜਾਈ ਬਾਰੇ ਕਾਵੜ ਯਾਤਰਾ ਨੂੰ ਲੈ ਕੇ ਪੁਖਤਾ ਇੰਤਜਾਮ ਕੀਤੇ ਹਨ। ਕਾਵੜੀਆਂ ਦੀ ਸੰਖਿਆ ਦਿਨ ਪ੍ਰਤੀ...
Kanwariyas carry idols of Lord Shiva during their pilgrimage in the holy month of Shravan, in Panchkula on Monday. TRIBUNE PHOTO: RAVI KUMAR
Advertisement
ਕਾਵੜ ਯਾਤਰਾ ਸਬੰਧੀ ਪੰਚਕੂਲਾ ਪੁਲੀਸ ਪੂਰੀ ਤਰ੍ਹਾਂ ਸੁਚੇਤ ਹੋ ਗਈ ਹੈ। ਪੁਲੀਸ ਕਮਿਸ਼ਨਰ ਸ਼ਿਵਾਸ਼ ਕਵੀਰਾਜ ਅਤੇ ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਕਿਹਾ ਕਿ ਸੁਰੱਖਿਆ ਅਤੇ ਆਵਾਜਾਈ ਬਾਰੇ ਕਾਵੜ ਯਾਤਰਾ ਨੂੰ ਲੈ ਕੇ ਪੁਖਤਾ ਇੰਤਜਾਮ ਕੀਤੇ ਹਨ। ਕਾਵੜੀਆਂ ਦੀ ਸੰਖਿਆ ਦਿਨ ਪ੍ਰਤੀ ਦਿਨ ਵਧ ਰਹੀ ਹੈ। ਪੁਲੀਸ ਸ਼ਰਾਰਤੀ ਅਨਸਰਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖ ਰਹੀ ਹੈ। ਪੁਲੀਸ ਨੇ ਇਸ ਬਾਰੇ ਕੰਟਰੋਲ ਰੂਮ ਸਥਾਪਤ ਕੀਤੇ ਹਨ। ਪੁਲੀਸ ਨੇ ਟਰੱਕ ਯੂਨੀਅਨ ਦੇ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਕਿਹਾ ਕਿ ਕਾਵੜ ਯਾਤਰਾ ਦੌਰਾਨ ਉਹ ਪੁਲੀਸ ਦਾ ਪੂਰਾ ਸਹਿਯੋਗ ਦੇਣ। ਪੁਲੀਸ ਨੇ ਰਾਈਡਰ, ਪੈਟਰੋਲਿੰਗ ਸਟਾਫ਼ (ਈਆਰਬੀ) ਅਤੇ ਪੀਸੀਆਰ ਪੁਲੀਸ ਟੀਮਾਂ ਨੂੰ ਸੜਕਾਂ ’ਤੇ ਸੁਚੇਤ ਰਹਿਣ ਲਈ ਕਿਹਾ ਹੈ।
Advertisement
Advertisement