ਸਦਭਾਵਨਾ ਮੰਚ ਵੱਲੋਂ ਪੰਚਾਇਤ
ਪੱਤਰ ਪ੍ਰੇਰਕ ਟੋਹਾਣਾ, 16 ਅਗਸਤ ਜਨ ਸੁਰੱਖਿਆ ਸਦਭਾਵਨਾ ਮੰਚ ਦੇ ਸੱਦੇ ’ਤੇ ਗੁਰੂ ਰਵਿਦਾਸ ਮੰਦਰ ਟੋਹਾਣਾ ਵਿੱਚ ਇਕ ਪੰਚਾਇਤ ਹੋਈ। ਇਸ ਦੌਰਾਨ ਸੱਤਾਧਾਰੀ ਪਾਰਟੀ ਦੀ ਹਮਾਇਤੀ ਜਥੇਬਦੀਆਂ ਨੂੰ ਅਪੀਲ ਕੀਤੀ ਕਿ ਸੂਬੇ ’ਚ ਭਾਈਚਾਰਕ ਸਾਂਝ ਰੱਖਣ ਲਈ 28 ਅਗਸਤ ਦੀ...
Advertisement
ਪੱਤਰ ਪ੍ਰੇਰਕ
ਟੋਹਾਣਾ, 16 ਅਗਸਤ
Advertisement
ਜਨ ਸੁਰੱਖਿਆ ਸਦਭਾਵਨਾ ਮੰਚ ਦੇ ਸੱਦੇ ’ਤੇ ਗੁਰੂ ਰਵਿਦਾਸ ਮੰਦਰ ਟੋਹਾਣਾ ਵਿੱਚ ਇਕ ਪੰਚਾਇਤ ਹੋਈ। ਇਸ ਦੌਰਾਨ ਸੱਤਾਧਾਰੀ ਪਾਰਟੀ ਦੀ ਹਮਾਇਤੀ ਜਥੇਬਦੀਆਂ ਨੂੰ ਅਪੀਲ ਕੀਤੀ ਕਿ ਸੂਬੇ ’ਚ ਭਾਈਚਾਰਕ ਸਾਂਝ ਰੱਖਣ ਲਈ 28 ਅਗਸਤ ਦੀ ਨੂਹ ’ਚ ਸੱਦੀ ਸ਼ੋਭਾ ਯਾਤਰਾ ਰੱਦ ਕਰਕੇ ਹਿੰਦੂ ਜਥੇਬੰਦੀਆਂ ਵੱਡੇ ਭਾਈ ਵਾਲਾ ਸੁਨੇਹਾ ਦੇਣ। ਪੰਚਾਇਤ ਦੀ ਪ੍ਰਧਾਨਗੀ ਵਕੀਲ ਪਹਿਲਵਾਨ ਸਿੰਘ ਫਾਨਰ ਤੇ ਸੁਖਵਿੰਦਰ ਸਿੰਘ ਸਿੰਘ ਕੀਤੀ। ਇਸ ਦੌਰਾਨ ਤਲਵਾੜਾ ਦੇ ਬਿੱਧੀ ਸਿੰਘ, ਮਹਿੰਦਰ ਸਿੰਘ, ਰਮੇਸ਼ ਖੱਟਰ, ਜਸਵਿੰਦਰ ਸਿੰਘ ਅਕਾਂਵਾਲੀ, ਰਮਨ ਸਿੰਘ ਨਲਕਾ ਢਾਣੀ ਤੇ ਅਵਤਾਰ ਸਿੰਘ ਜਮਾਲਪੁਰ ਆਦਿ ਸੁਝਾਵਾਂ ਮਗਰੋਂ ਆਗੂਆਂ ਵੱਲੋਂ ਖੇਤਰ ਵਿੱਚ 23 ਅਗਸਤ ਨੂੰ ਹਲਕੇ ਦੀ ਮਹਾਪੰਚਾਇਤ ਟੋਹਾਣਾ ’ਚ ਬੁਲਾਉਣ, ਐਸਡੀਐਮ ਟੋਹਾਣਾ ਨੂੰ ਮੰਗ ਪੱਤਰ ਦੇਣ ਅਤੇ ਸ਼ਾਂਤੀ ਮਾਰਚ ਦਾ ਫੈਸਲਾ ਲਿਆ ਗਿਆ।
Advertisement
×