ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਕਿਸਤਾਨ 25 ਸਾਲਾਂ ’ਚ ਅੱਧਾ ਹੋਇਆ ਤੇ 50 ਵਿੱਚ ਹੋਰ ਅੱਧਾ ਹੋ ਜਾਵੇਗਾ: ਵਿੱਜ

w ਕੈਬਨਿਟ ਮੰਤਰੀ ਵੱਲੋਂ ਖੜਗੇ ਅਤੇ ਕੇਜਰੀਵਾਲ ਦੀ ਆਲੋਚਨਾ; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਸ਼ਲਾਘਾ
Advertisement

ਸਰਬਜੀਤ ਸਿੰਘ ਭੱਟੀ

ਅੰਬਾਲਾ, 3 ਜੂਨ

Advertisement

ਹਰਿਆਣਾ ਦੇ ਉਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਪਾਕਿਸਤਾਨ ਦੇ ਟੁੱਕੜੇ ਹੋਣੇ ਲਾਜ਼ਮੀ ਹਨ। ਜਿਵੇਂ 25 ਸਾਲਾਂ ਵਿੱਚ ਪਾਕਿਸਤਾਨ ਅੱਧਾ ਹੋ ਗਿਆ, ਅੱਗੇ ਆਉਣ ਵਾਲੇ 50 ਸਾਲਾਂ ਵਿੱਚ ਇਹ ਹੋਰ ਵੀ ਅੱਧਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੀਓਕੇ ਤੇ ਬਲੋਚਿਸਤਾਨ ਦੀ ਹਾਲਤ ਦੱਸ ਰਹੀ ਹੈ ਕਿ ਪਾਕਿਸਤਾਨ ਵਿੱਚ ਅੰਦਰੂਨੀ ਟੁੱਕੜੇ ਹੋਣ ਦੀ ਪ੍ਰਕਿਰਿਆ ਚੱਲ ਰਹੀ ਹੈ। ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੋਣ ਪ੍ਰਚਾਰ ਤੋਂ ਹਟਣ ਦੀ ਸਲਾਹ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਵਿੱਜ ਨੇ ਕਿਹਾ ਕਿ ਮੋਦੀ ਜੀ, ਖੜਗੇ ਤੋਂ ਪੁੱਛ ਕੇ ਕੰਮ ਕਰਨਗੇ। ਖੜਗੇ ਤਾਂ ਹਾਰੇ ਹੋਏ ਮੋਹਰੇ ਹਨ, ਉਨ੍ਹਾਂ ਵਰਗਿਆਂ ਤੋਂ ਕੁਝ ਨਹੀਂ ਪੁੱਛਿਆ ਜਾਂਦਾ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭਾਜਪਾ ਨੂੰ ਜਵਾਬ ਦੇਣ ਦੇ ਬਿਆਨ ’ਤੇ ਵਿੱਜ ਨੇ ਕਿਹਾ ਕਿ ਉਨ੍ਹਾਂ ਦੀ ਹਿੰਮਤ ਦੀ ਦਾਦ ਦੇਣੀ ਪਵੇਗੀ, ਕਿਉਂਕਿ ਉਹ ਹਰੇਕ ਪਾਸੇ ਤੋਂ ਹਾਰ ਚੁੱਕੇ ਹਨ। ਦਿੱਲੀ ਤੋਂ ਵੀ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਉਹ ਭਾਜਪਾ ਖ਼ਿਲਾਫ਼ ਬੋਲ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਕਈ ਆਗੂ ਹਾਜ਼ਰ ਸਨ।

Advertisement