ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਐੱਸਡੀ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ

ਮਹਾਵੀਰ ਮਿੱਤਲ ਜੀਂਦ, 16 ਮਈ ਐਸ ਡੀ ਪਬਲਿਕ ਸਕੂਲ ਨਰਵਾਣਾ ਦੇ ਵਿਦਿਆਰਥੀ ਲਕਸ਼ੇ ਢੁੱਲ ਨੇ 97 ਫੀਸਦੀ, ਕਾਮਰਸ ਵਿੱਚ ਅੰਨਿਆ ਨੇ 96.4 ਪ੍ਰਤੀਸ਼ਤ ਅਤੇ ਵਿਗਿਆਨ ਵਿਸ਼ੇ ਵਿੱਚ ਅਵਨੀ ਨੇ 95 ਪ੍ਰਤੀਸ਼ਤ ਅੰਕ ਲੈਕੇ ਸੀਬੀਐਸਈ ਦੀ 12ਵੀਂ ਦੀ ਪ੍ਰਖਿਆ ਪਾਸ ਕੀਤੀ।...
ਪ੍ਰੀਖਿਆਵਾਂ ਵਿੱਚ ਅੱਵਲ ਵਿਦਿਆਰਥੀ ਸਕੂਲ ਪ੍ਰਬੰਧਕਾਂ ਨਾਲ। -ਫੋਟੋ: ਮਿੱਤਲ
Advertisement

ਮਹਾਵੀਰ ਮਿੱਤਲ

ਜੀਂਦ, 16 ਮਈ

Advertisement

ਐਸ ਡੀ ਪਬਲਿਕ ਸਕੂਲ ਨਰਵਾਣਾ ਦੇ ਵਿਦਿਆਰਥੀ ਲਕਸ਼ੇ ਢੁੱਲ ਨੇ 97 ਫੀਸਦੀ, ਕਾਮਰਸ ਵਿੱਚ ਅੰਨਿਆ ਨੇ 96.4 ਪ੍ਰਤੀਸ਼ਤ ਅਤੇ ਵਿਗਿਆਨ ਵਿਸ਼ੇ ਵਿੱਚ ਅਵਨੀ ਨੇ 95 ਪ੍ਰਤੀਸ਼ਤ ਅੰਕ ਲੈਕੇ ਸੀਬੀਐਸਈ ਦੀ 12ਵੀਂ ਦੀ ਪ੍ਰਖਿਆ ਪਾਸ ਕੀਤੀ। 10ਵੀਂ ਦੀ ਪ੍ਰੀਖਿਆ ਵਿੱਚ ਵਿਦਿਆਰਥੀ ਸਾਗਰ ਨੇ 98.2 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਮਹਿਕ ਨੇ 96.8 ਪ੍ਰਤੀਸ਼ਤ ਅੰਕ ਲੈ ਕੇ ਦੂਸਰਾ ਅਤੇ ਸਾਕਸ਼ੀ ਨੇ 96.4 ਪ੍ਰਤੀਸ਼ਤ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਪ੍ਰਿੰਸੀਪਲ ਅਨੀਤਾ ਮਲਿਕ ਨੇ ਦੱਸਿਆ ਕਿ ਕਲਾ ਵਿਸ਼ੇ ਵਿੱਚ ਵਿਦਿਆਰਥੀ ਲਕਸ਼ੇ ਢੁੱਲ ਨੇ 97 ਪ੍ਰਤੀਸ਼ਤ ਅੰਕ ਨਾਲ ਪਹਿਲਾ, ਦੀਪਤੀ ਨੇ 96 ਪ੍ਰਤੀਸ਼ਤ ਅੰਕ ਲੈ ਕੇ ਦੂਸਰਾ ਅਤੇ ਮੁਸਕਾਨ ਨੇ 94 ਪ੍ਰਤੀਸ਼ਤ ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ। ਵਿਗਿਆਨ ਵਿਸ਼ੇ ਵਿੱਚ ਅਵਨੀ ਨੇ 95 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਅਲੀਸ਼ਾ ਮੋਰ ਨੇ 92.8 ਅੰਕ ਲੈ ਕੇ ਦੂਸਰਾ ਅਤੇ ਸੰਜਨਾ ਮੋਰ ਨੇ 92.2 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।

 

ਮੋਤੀ ਲਾਲ ਨਹਿਰੂ ਸਕੂਲ ਦਾ ਨਤੀਜਾ ਸ਼ਾਨਦਾਰ

ਮੋਤੀ ਲਾਲ ਨਹਿਰੂ ਪਬਲਿਕ ਸਕੂਲ ਜੀਂਦ ਦਾ ਸੀਬੀਐੱਸਈ ਵੱਲੋਂ ਐਲਾਨਿਆ 10ਵੀਂ ਤੇ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਸਕੂਲ ਪ੍ਰਿੰਸੀਪਲ ਰਵਿੰਦਰ ਕੁਮਾਰ ਅਨੁਸਾਰ 12ਵੀਂ ਦੀ ਪਾਇਲ ਨੇ 94.6 ਫ਼ੀਸਦੀ ਅੰਕਾਂ ਨਾਲ ਪਹਿਲਾ, ਕੇਸ਼ਵ ਤੇ ਰਿਸ਼ੀਕਾ ਨੇ 93.4 ਫ਼ੀਸਦੀ ਨਾਲ ਦੂਜਾ ਅਤੇ ਪ੍ਰਯਾਸ ਨੇ 92.8 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। 12ਵੀਂ ਦੇ ਅੱਠ ਬੱਚਿਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ 10ਵੀਂ ਦੇ ਕੇਤਨ ਨੇ 98.6 ਫ਼ੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਭਾਸਕਰ ਨੇ 96 ਅਤੇ ਰਾਜਦੇਵ ਨੇ 95 ਫ਼ੀਸਦੀ ਅੰਕ ਹਾਸਲ ਕੀਤੇ। 10ਵੀਂ ਦੇ 16 ਬੱਚਿਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਸਕੂਲ ਪ੍ਰਬੰਧ ਕਮੇਟੀ ਦੇ ਚੇਅਰਮੈਨ ਸੰਦੀਪ ਦਹੀਆ ਅਤੇ ਪ੍ਰਿੰਸੀਪਲ ਰਵਿੰਦਰ ਕੁਮਾਰ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।

 

12ਵੀਂ ਵਿੱਚ ਐੱਸਡੀ ਸਕੂਲ ਦੇ ਵਿਦਿਆਰਥੀਆਂ ਦੀ ਝੰਡੀ

ਐੱਸਡੀ ਸੀਨੀਅਰ ਸੈਕੰਡਰੀ ਸਕੂਲ ਨਰਵਾਣਾ ਦੇ ਪ੍ਰਿੰਸੀਪਲ ਰਾਮਫਲ ਚਹਿਲ ਨੇ ਦੱਸਿਆ ਕਿ ਬਾਰ੍ਹਵੀਂ ਦੀ ਵਿਦਿਆਰਥਣ ਤਮੰਨਾ ਨੇ ਕਾਮਰਸ ਵਿੱਚ 94.6 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ, ਕਮਲ ਨੇ 94.2 ਫ਼ੀਸਦੀ ਨਾਲ ਦੂਜਾ ਤੇ ਪ੍ਰਿਯੰਕਾ ਨੇ 86.4 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਸ ’ਚ ਪਾਰਸ ਅਤੇ ਕਰਸ਼ ਮੋਰ ਨੇ 93.6 ਫ਼ੀਸਦੀ ਨਾਲ ਪਹਿਲਾ, ਗੋਬਿੰਦੀ ਨੇ 92.6 ਫ਼ੀਸਦੀ ਨਾਲ ਦੂਜਾ ਅਤੇ ਤੀਸਰਾ ਸਥਾਨ 88.4 ਫ਼ੀਸਦੀ ਨਾਲ ਅਕਸ਼ੇ ਨੇ ਪ੍ਰਾਪਤ ਕੀਤਾ। ਸਾਇੰਸ ਵਿੱਚ ਅਮਰਜੀਤ ਨੇ 90.6 ਫ਼ੀਸਦੀ ਨਾਲ ਪਹਿਲਾ, ਤਰੁਣ ਨੇ 88.8 ਫ਼ੀਸਦੀ ਨਾਲ ਦੂਜਾ ਤੇ ਹਰਸ਼ ਨੇ 87.6 ਫ਼ੀਸਦੀ ਨਾਲ ਤੀਜਾ ਸਥਾਨ ਲਿਆ ਹੈ।

Advertisement