ਨਾਵਲ ‘ਜੇਬ ਵਿਚਲਾ ਬ੍ਰਹਿਮੰਡ’ ਰਿਲੀਜ਼
ਨਿੱਜੀ ਪੱਤਰ ਪ੍ਰੇਰਕ ਨਵੀਂ ਦਿੱਲੀ, 4 ਜੁਲਾਈ ਸਾਹਿਤ ਅਕਾਦਮੀ ਦਿੱਲੀ ਦੇ ਕਾਨਫਰੰਸ ਹਾਲ ਵਿੱਚ ਤਿੰਨ ਰੋਜ਼ਾ ਅਨੁਵਾਦ ਵਰਕਸ਼ਾਪ ਦੇ ਅਖ਼ੀਰਲੇ ਦਿਨ ਨਾਵਲਕਾਰ ਰੂਪ ਸਿੰਘ ਦਾ ਨਾਵਲ ‘ਜੇਬ ਵਿਚਲਾ ਬ੍ਰਹਿਮੰਡ’ ਰਿਲੀਜ਼ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਹਾਜ਼ਰ ਸਾਹਿਤ ਅਕਾਦਮੀ ਦੇ ਕਨਵੀਨਰ...
Advertisement
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੁਲਾਈ
Advertisement
ਸਾਹਿਤ ਅਕਾਦਮੀ ਦਿੱਲੀ ਦੇ ਕਾਨਫਰੰਸ ਹਾਲ ਵਿੱਚ ਤਿੰਨ ਰੋਜ਼ਾ ਅਨੁਵਾਦ ਵਰਕਸ਼ਾਪ ਦੇ ਅਖ਼ੀਰਲੇ ਦਿਨ ਨਾਵਲਕਾਰ ਰੂਪ ਸਿੰਘ ਦਾ ਨਾਵਲ ‘ਜੇਬ ਵਿਚਲਾ ਬ੍ਰਹਿਮੰਡ’ ਰਿਲੀਜ਼ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਹਾਜ਼ਰ ਸਾਹਿਤ ਅਕਾਦਮੀ ਦੇ ਕਨਵੀਨਰ ਪ੍ਰੋ. ਰਵੇਲ ਸਿੰਘ ਨੇ ਇਸ ਨਾਵਲ ਦਾ ਲੋਕ ਅਰਪਣ ਕੀਤਾ। ਇਸ ਮੌਕੇ ਪ੍ਰੋ. ਰਵੇਲ ਸਿੰਘ ਹੁਰਾਂ ਨੇ ਕਿਹਾ ਕਿ ਨਾਵਲਕਾਰ ਦੀ ਲਿਖਣ ਵਿਧੀ ਤੇ ਸ਼ੈਲੀ ਵੱਖਰੀ ਕਿਸਮ ਦੀ ਹੈ। ਉਨ੍ਹਾਂ ਇਸ ਨਵੇਂ ਨਾਵਲ ਲਈ ਰੂਪ ਸਿੰਘ ਨੂੰ ਮੁਬਾਰਕਵਾਦ ਦਿੱਤੀ। ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਡਾਇਰੈਕਟਰ ਕੇਸਰਾ ਰਾਮ, ਡਾ. ਵਨੀਤਾ, ਅਮਨਪ੍ਰੀਤ ਸਿੰਘ ਗਿੱਲ, ਹਿਨਾ ਨਾਂਦਰਾਯੋਗ, ਮਾਧੁਰੀ ਚਾਵਲਾ, ਸੁਸ਼ਮਿੰਦਰ ਕੌਰ, ਗੁਨਤੇਸ਼ ਤੁਲਸੀ, ਜਿਓਤੀ ਅਰੋੜਾ, ਹਰਤੇਜ ਕੌਰ ਆਦਿ ਮੌਜੂਦ ਸਨ।
Advertisement