ਨਿਸ਼ਾ ਦੇਵੀ ਸੈਂਟਰਲ ਕੋਆਪਰੇਟਿਵ ਬੈਂਕ ਦੀ ਡਾਇਰੈਕਟਰ ਬਣੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 16 ਜੂਨ
ਕੁਰੂਕਸ਼ੇਤਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਕੁਰੂਕਸ਼ੇਤਰ ਦੇ ਬੋਰਡ ਆਫ ਡਾਇਰੈਕਟਰਜ਼ ਦੀ ਚੋਣ ਵਿੱਚ ਜ਼ੋਨ ਨੰਬਰ 3 ਤੋਂ ਮਹਿਲਾ ਕਿਸਾਨ ਸ਼੍ਰੇਣੀ ਸੀਟ ’ਤੇ ਬ੍ਰਿਜ ਮੋਹਨ ਫਾਲਸੰਡਾ ਦੀ ਪਤਨੀ ਨਿਸ਼ਾ ਦੇਵੀ ਨੇ ਜਿੱਤ ਹਾਸਲ ਕੀਤੀ ਹੈ। ਇਸ ਅਹੁਦੇ ਲਈ ਹੋਈ ਚੋਣ ਵਿਚ ਕੁਲ 12 ਵੋਟਾਂ ਵਿੱਚ ਨਿਸ਼ਾ ਦੇਵੀ ਨੂੰ 8 ਤੇ ਪੁਸ਼ਪਾ ਦੇਵੀ ਨੂੰ ਚਾਰ ਵੋਟਾਂ ਮਿਲੀਆਂ। ਉਨ੍ਹਾਂ ਦੀ ਇਸ ਜਿੱਤ ਨੂੰ ਨਾ ਸਿਰਫ ਨਿੱਜੀ ਸਫ਼ਲਤਾ ਮੰਨਿਆ ਜਾ ਰਿਹਾ ਹੈ ਸਗੋਂ ਇਸ ਨੂੰ ਖੇਤਰ ਦੀਆਂ ਪੇਂਡੂ ਔਰਤਾਂ ਦੀ ਅਗਵਾਈ ਸਮਰਥਾ ਦਾ ਪ੍ਰਤੀਕ ਵੀ ਮੰਨਿਆ ਜਾ ਰਿਹਾ ਹੈ। ਇਸ ਮੌਕੇ ਬ੍ਰਿਜ ਮੋਹਨ ਸੈਣੀ, ਰੀਨਾ ਦੇਵੀ, ਕੌਸ਼ਲ ਸੈਣੀ, ਸੁਖਸ਼ਿਆਮ ਧਨਾਨੀ, ਸੁਭਾਸ਼ ਕਸੀਥਲ, ਡਿੰਪਲ ਸੈਣੀ, ਗੁਰਮੀਤ ਕਲਾਲ ਮਜਾਰਾ, ਰਾਮ ਕਰਨ ਮਹੂਆ ਖੇੜੀ, ਨੇ ਨਿਸ਼ਾ ਦੇਵੀ ਦੀ ਜਿੱਤ ’ਤੇ ਖੁਸ਼ੀ ਪ੍ਰਗਟਾਈ। ਬੈਂਕ ਮੈਨੇਜਰ ਧਰਮਵੀਰ, ਰਾਕੇਸ਼ ਕੁਮਾਰ ਨੇ ਸ਼ਾਂਤੀਪੂਰਨ ਤੇ ਨਿਰਪੱਖ ਚੋਣ ਪ੍ਰਕਿਰਿਆ ਲਈ ਸਾਰੇ ਉਮੀਦਵਾਰਾਂ ਤੇ ਵੋਟਰਾਂ ਦਾ ਧੰਨਵਾਦ ਕੀਤਾ। ਨਿਸ਼ਾ ਦੇਵੀ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਦੀ ਕੋਸ਼ਿਸ਼ ਹੋਵੇਗੀ ਕਿ ਨਾਇਬ ਸਰਕਾਰ ਵੱਲੋਂ ਉਨ੍ਹਾਂ ਦੇ ਹਿੱਤਾਂ ਲਈ ਕੀਤੇ ਜਾ ਰਹੇ ਕੰਮਾਂ ਵਿਚ ਮਹਿਲਾ ਕਿਸਾਨਾਂ ਦੀ ਆਵਾਜ਼ ਬਣਾਂ ਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਔਰਤਾਂ ਨੂੰ ਬੈਂਕ ਦੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਇਸ ਮੌਕੇ ਅੰਗਰੇਜ ਬਾਬੈਨ ,ਰਵਿੰਦਰ ਮੰਗੋਲੀ, ਵਿਨੋਦ ਸੈਣੀ, ਰਾਕੇਸ਼ ਸੈਣੀ, ਸ਼ੇਰ ਸਿੰਘ, ਜਨਕ ਰਾਜ, ਸੁਸ਼ੀਲ ਕੁਮਾਰ, ਮਨੀਸ਼ ਟਾਟਕੀ ਮੌਜੂਦ ਸਨ।