ਪਰਾਲੀ ਸਾੜਨ ’ਤੇ ਨੌਂ ਕਿਸਾਨ ਗ੍ਰਿਫ਼ਤਾਰ
ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਲਿਆਉਣ ਲਈ ਉਚਾਨਾ, ਨਰਵਾਣਾ ਅਤੇ ਜੁਲਾਨਾ ਦੇ ਐੱਸ ਡੀ ਐੱਮਜ਼ ਨੇ ਸਖ਼ਤੀ ਰੁਖ ਅਪਣਾ ਲਿਆ ਹੈ। ਇਸ ਦੇ ਚੱਲਦਿਆਂ ਉਚਾਨਾ ਵਿੱਚ ਪਰਾਲੀ ਸਾੜਨ ਦੇ 11 ਮਾਮਲੇ ਦਰਜ ਕਰਦੇ ਹੋਏ 9 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ...
Advertisement
ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਲਿਆਉਣ ਲਈ ਉਚਾਨਾ, ਨਰਵਾਣਾ ਅਤੇ ਜੁਲਾਨਾ ਦੇ ਐੱਸ ਡੀ ਐੱਮਜ਼ ਨੇ ਸਖ਼ਤੀ ਰੁਖ ਅਪਣਾ ਲਿਆ ਹੈ। ਇਸ ਦੇ ਚੱਲਦਿਆਂ ਉਚਾਨਾ ਵਿੱਚ ਪਰਾਲੀ ਸਾੜਨ ਦੇ 11 ਮਾਮਲੇ ਦਰਜ ਕਰਦੇ ਹੋਏ 9 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੂਜੇ ਪਾਸ, ਸਫ਼ੀਦੋਂ ਦੇ ਐੱਸ ਡੀ ਐੱਮ ਪੁਲਕਿਤ ਕੁਮਾਰ ਮਲਹੋਤਰਾ ਨੇ ਪਿੰਡ ਬੇਰੀ ਖੇੜਾ, ਬੁੱਢਾ ਖੇੜਾ, ਜਾਮਨੀ ਤੇ ਰਜਾਨਾ ਸਮੇਤ ਵਿੱਚ ਫਲੈਗ ਮਾਰਚ ਕੀਤਾ। ਇਸ ਦੌਰਾਨ ਐੱਸ ਡੀ ਐੱਮ ਨੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਨਾਲ ਮਿਲਕੇ ਇੱਕ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਬੁਝਾਈ। ਇਸੇ ਤਰ੍ਹਾਂ ਜੁਲਾਨਾ ਦੇ ਐੱਸ ਡੀ ਐੱਮ ਦਲਜੀਤ ਸਿੰਘ ਨੇ ਪਟਵਾਰੀਆਂ, ਗ੍ਰਾਮ ਸਕੱਤਰਾਂ ਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਤੇ ਕਾਰਵਾਈ ਆਖਿਆ।
Advertisement
Advertisement
×

